ਦੁੱਖਭਜਨ ਸਿੰਘ ਰੰਧਾਵਾ
0351920036369
ਔਹ ਵੇਖ ਖੇਤਾਂ ਨੂੰ ਜਾਂਦਾ ,
ਇੱਕ ਰਾਹ ਵੱਖਰਾ |
ਕਿਵੇਂ ਕਰ ਲਵਾਂ ਉਹਦੇ,
ਨਾਲੋਂ ਚਾਅ ਵੱਖਰਾ |
ਔਹ ਵੇਖ ਖੇਤਾਂ ਨੂੰ ਜਾਂਦਾ,
ਇੱਕ ਰਾਹ ਵੱਖਰਾ |
ਰਾਤੀਂ ਨੀਦਰਾਂ ਨਾ ਆਉਣ,
ਲੱਗਾ ਦਿਲ ਨੂੰ ਵੈਰਾਗ |
ਮੇਰੇ ਟੀਸ ਪਵੇ ਸਾਹੀਂ,
ਹੁਣ ਦੁੱਖ ਪਏ ਜਾਗ |
ਪਿਆਰ ਸਾਡਾ ਅੱਡ,
ਤੇ ਗਵਾਹ ਵੱਖਰਾ |
ਔਹ ਵੇਖ ਖੇਤਾਂ ਨੂੰ ਜਾਂਦਾ,
ਇੱਕ ਰਾਹ ਵੱਖਰਾ,
ਪੱਕੀ ਫਸਲ ਤੇ ਹੰਝੂ,
ਨਾਲੇ ਗੜੇ ਪੈ ਗਏ |
ਕਲਬੂਤੋਂ ਰੂਹ ਨਿਕਲੀ,
ਤੇ ਅਸੀਂ ਖੜੇ ਰਹਿ ਗਏ |
ਇਸ਼ਕੇ ਦੇ ਸਿੱਟੇ ਹੋਣ ਅੱਡ
ਹੁੰਦਾ ਘਾਹ ਵੱਖਰਾ |
ਔਹ ਵੇਖ ਖੇਤਾਂ ਨੂੰ ਜਾਂਦਾ,
ਇੱਕ ਰਾਹ ਵੱਖਰਾ,
ਦੂਰ ਰੁੱਖਾਂ ਦੀਆਂ ਛਾਵਾਂ,
ਹੇਠਾਂ ਕੁੱਲੀ ਯਾਰ ਦੀ |
ਸਾਥੋਂ ਹੋਇਆ ਬੇਮੁੱਖ,
ਹਨੇਰੀ ਝੁੱਲੀ ਯਾਰ ਦੀ |
ਬਲਦੇ ਸਿਵੇ ਵੀ ਨੇਂ ਅੱਡ,
ਹੁੰਦਾ ਸਵਾਹ ਵੱਖਰਾ |
ਔਹ ਵੇਖ ਖੇਤਾਂ ਨੂੰ ਜਾਂਦਾ,
ਇੱਕ ਰਾਹ ਵੱਖਰਾ,
ਅਸਮਾਨੋਂ ਬਿਜਲੀ ਜਾਂ ਡਿੱਗੀ,
ਹੌਕਾ ਮਰਨ ਨੂੰ ਹੋਇਆ |
ਜਿੱਤੀ ਹੋਈ ਬਾਜੀ ਮੈਂ,
ਤਾਂ ਹਰਨ ਨੂੰ ਹੋਇਆ |
ਮਿਲੇ ਜਖਮ ਸਹਿਣੀ ਪੀੜ,
ਹੁੰਦਾ ਚਾਅ ਵੱਖਰਾ |
ਔਹ ਵੇਖ ਖੇਤਾਂ ਨੂੰ ਜਾਂਦਾ,
ਇੱਕ ਰਾਹ ਵੱਖਰਾ,
ਨੀ ਮੈਂ ਬੇਲਿਆਂ ਚ ਉੱਗੀ ,
ਹੋਈ ਥੋਰ ਵਰਗਾ |
ਨੀ ਮੈਂ ਹਾਂ ਨੱਚਣ ਤੋਂ,
ਪਹਿਲਾਂ ਰੋਂਦੇ ਮੋਰ ਵਰਗਾ |
ਦਿਲ ਚ ਮੱਚੇ ਤਰਥੱਲੀ,
ਪੈਂਦੇ ਖਲਾਅ ਵਰਗਾ |
ਔਹ ਵੇਖ ਖੇਤਾਂ ਨੂੰ ਜਾਂਦਾ,
ਇੱਕ ਰਾਹ ਵੱਖਰਾ,
ਦੁੱਖਭੰਜਨ ਜਿਉਂਦਾ ਏ ਜਾਂ,
ਮੋਇਆ ਫਰਕ ਨਹੀਂ ਪੈਂਦਾ |
ਓਥੇ ਮੱਕਾ ਤੇ ਮਦੀਨਾ ਹੈ,
ਜਿੱਥੇ ਯਾਰ ਮੇਰਾ ਰਹਿੰਦਾ |
ਮੈਨੂੰ ਦੇਂਦੇ ਮੇਰੇ ਵੈਰੀ ,
ਨੇਂ ਸਲਾਹ ਵੱਖਰਾ |
ਔਹ ਵੇਖ ਖੇਤਾਂ ਨੂੰ ਜਾਂਦਾ,
ਇੱਕ ਰਾਹ ਵੱਖਰਾ |