3.4 C
United Kingdom
Sunday, March 8, 2026

More

    ਪਿਆਰ ਦੀਆਂ ਬਾਤਾਂ

    ਜੱਗਾ ਗਿੱਲ ਸਾਫੂਵਾਲਾ

    ਵੇ ਮੈਂ ਚੰਨ ਬਣ ਜਾਵਾਂ
    ਜੇ ਤੂੰ ਬਣ ਜਾਏ ਚਕੋਰ
    ਪਾਈਏ ਪਿਆਰ ਦੀਆਂ ਬਾਤਾਂ
    ਸਾਨੂੰ ਚਾਹੀਦਾ ਕੀ ਹੋਰ

    ਵੇ ਮੈਂ ਬਣ ਕੇ ਪਤੰਗ
    ਗੋਤੇ ਅੰਬਰਾਂ ਚ ਲਾਵਾਂ
    ਪਾਵੀਂ ਕਾਗ਼ਜ਼ਾਂ ਦੇ ਖੱਤ
    ਜਦੋਂ ਵਗਣ ਹਵਾਵਾਂ
    ਤੇਰੇ ਹੱਥਾਂ ਵਿੱਚ ਹੋਵੇ
    ਵੇ ਹੁਲਾਰਿਆਂ ਦੀ ਡੋਰ
    ਪਾਈਏ ਪਿਆਰ ਦੀਆਂ ਬਾਤਾਂ
    ਸਾਨੂੰ ਚਾਹੀਦਾ ਕੀ ਹੋਰ

    ਮੇਰਾ ਚਿੱਤ ਕਰੇ ਚੰਨਾ
    ਕਲੀ ਬਾਗ਼ਾਂ ਦੀ ਮੈ ਹੋਵਾਂ
    ਬਣ ਭੰਵਰਾ ਤੂੰ ਆਵੇਂ
    ਵੇ ਮੈਂ ਦੇਵਾਂ ਖੁਸ਼ਬੋਵਾਂ
    ਆਣ ਠੰਡੇ ਸੀਤ ਬੁੱਲੇ
    ਸੁਣੇ ਪੱਤਿਆਂ ਦਾ ਛੋਰ
    ਪਾਈਏ ਪਿਆਰ ਦੀਆਂ ਬਾਤਾਂ
    ਸਾਨੂੰ ਚਾਹੀਦਾ ਕੀ ਹੋਰ

    ਦਿਲ ਕਰਦਾ ਏ ਗਿੱਲਾ
    ਵੇ ਮੈਂ ਬਣ ਜਾਵਾਂ ਪਾਣੀ
    ਤੇਰੇ ਰੋਮ-ਰੋਮ ਵਿੱਚ
    ਜਾਵਾਂ ਰਗ਼-ਰਗ਼ ਥਾਣੀਂ
    ਸਾਫੂ ਵਾਲੀਆ ਵੇ ਲਈਏ
    ਆ ਮੁਹੱਬਤਾਂ ਦੀ ਲੋਰ
    ਪਾਈਏ ਪਿਆਰ ਦੀਆਂ ਬਾਤਾਂ
    ਸਾਨੂੰ ਚਾਹੀਦਾ ਕੀ ਹੋਰ

    ਵੇ ਮੈਂ ਚੰਨ ਬਣ ਜਾਵਾਂ
    ਜੇ ਤੂੰ ਬਣ ਜਾਏ ਚਕੋਰ
    ਪਾਈਏ ਪਿਆਰ ਦੀਆਂ ਬਾਤਾਂ
    ਸਾਨੂੰ ਚਾਹੀਦਾ ਕੀ ਹੋਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!