ਰਜਨੀ ਵਾਲੀਆ, ਕਪੂਰਥਲਾ
ਦਿਲ ਦਾ ਜੋ ਸਰਮਾਇਆ ਏ,
ਅਸਾਂ ਤੇਰੇ ਲੇਖੇ ਲਾਇਆ ਏ |
ਏ ਦਿਲ ਦਾ ਜੋ ਫੁੱਲ ਹੈ ਮੇਰਾ,
ਕੰਡਿਆਂ ਤੋਂ ਬਚ ਨਾ ਪਾਇਆ ਏ |
ਵੇ ਮੈਂ ਸਾਬਤ-ਸਾਬਤ ਰਹੀ ਨਾ,
ਵੇ ਜਿੱਥੇ ਜਾਣਾ ਸੀ ਗਈ ਨਾ,
ਹੁਣ ਘਾਬਰ-ਘਾਬਰ ਦਿਨ ਕੱਟਦੀ,
ਦਿਲ ਡਾਢਾ ਘਬਰਾਇਆ ਏ |
ਦਿਲ ਦਾ ਜੋ ਸਰਮਾਇਆ ਏ,
ਅਸਾਂ ਤੇਰੇ ਲੇਖੇ ਲਾਇਆ ਏ |
ਸੱਥ ਚੋਂ ਛੁੱਟਿਆ ਜੀਅ ਮੈਂ ਅੜਿਆ,
ਹੁਣ ਦੱਸਦੇ ਕਰਾਂ ਕੀ ਮੈਂ ਅੜਿਆ,
ਜੋ ਹਰਦਮ-ਹਰਦਮ ਨਾਲ ਰਹੇ,
ਓਈਓ ਮੇਰਾ ਹਮ ਸਾਇਆ ਏ |
ਦਿਲ ਦਾ ਜੋ ਸਰਮਾਇਆ ਏ,
ਅਸਾਂ ਤੇਰੇ ਲੇਖੇ ਲਾਇਆ ਏ |
ਵੇ ਮੈਨੂੰ ਵੱਢ-ਵੱਢ ਖਾਂਦੇ ਮੋੜ ਬੜੇ,
ਮੈਨੂੰ ਦਰਦ ਲੈ ਜਾਂਦੇ ਰੋੜ ਬੜੇ,
ਵੇ ਮੈਂ ਰੁੜਦੀ-ਰੁੜਦੀ ਰੁੜ ਗਈ ਵੇ,
ਮੈਨੂੰ ਲੇਖਾਂ ਆਪ ਰੁੜਾਇਆ ਏ |
ਦਿਲ ਦਾ ਜੋ ਸਰਮਾਇਆ ਏ,
ਅਸਾਂ ਤੇਰੇ ਲੇਖੇ ਲਾਇਆ ਏ |
ਵੇ ਮੈਂ ਮਹਿੰਗੀ ਸੀ ਸਸਤੀ ਹੋ ਗਈ ਵੇ,
ਮੈਂ ਹੁਣ ਕਿੱਥੇ ਆਣ ਖਲੋ ਗਈ ਵੇ,
ਸੀਨੇ ਜੋ ਰੱਬ ਨੇਂ ਜੋਤ ਜਗਾਈ ਏ,
ਏ ਸਾਰੀ ਹੀ ਉਸਦੀ ਮਾਇਆ ਏ |
ਦਿਲ ਦਾ ਜੋ ਸਰਮਾਇਆ ਏ,
ਅਸਾਂ ਤੇਰੇ ਲੇਖੇ ਲਾਇਆ ਏ |
ਵੇ ਮੈਂ ਕੋਲਿਆਂ ਉੱਤੇ ਤੁਰਦੀ ਰਹੀ,
ਵੇ ਮੈਂ ਵਾਂਗ ਸਲੇਟੀ ਖੁਰਦੀ ਰਹੀ,
ਵੇ ਮੈਂ ਰੱਜ-ਰੱਜ ਪੀੜਾਂ ਪੀ ਲਈਆਂ,
ਰਜਨੀ ਨੇਂ ਦੁੱਖ ਹੰਢਾਇਆ ਏ |
ਦਿਲ ਦਾ ਜੋ ਸਰਮਾਇਆ ਏ,
ਅਸਾਂ ਤੇਰੇ ਲੇਖੇ ਲਾਇਆ ਏ |