ਰਾਜਿੰਦਰ ਵਰਮਾ, ਪੱਤਰ ਪ੍ਰੇਰਕ
ਭਦੌੜ 16 ਅਗਸਤ
ਇੱਥੇ ਦਸ ਵਰੇ ਪਹਿਲ•ਾ ਬਾਜਾਖਾਨਾ ਰੋਡ ਤੇ ਗੈਰਕਾਨੂੰਨੀ ਢੰਗ ਨਾਲ ਜ਼ਮੀਨ ਵਿੱਚ ਬਣਾਈ ਮਾਰਕੀਟ ਦੇ ਮਾਲਕਾਂ ਵੱਲੋਂ ਗਲੀ ਵੇਚਣ ਨੂੰ ਲੈਕੇ ਦੁਕਾਨਾਂ ਦੇ ਖਰੀਦਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਖਰੀਦਦਾਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਪੀੜ•ਤ ਵਿਅਕਤੀਆਂ ਅਮੋਲਕ ਸਿੰਘ, ਗੁਰਚਰਨ ਸਿੰਘ, ਜਗਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਭੂਸ਼ਨ ਕੁਮਾਰ, ਜਗਦੀਪ ਕੁਮਾਰ ਅਤੇ ਉਸਦੇ ਹੋਰ ਹਿੱਸੇਦਾਰਾਂ ਵੱਲੋਂ 10 ਸਾਲ ਪਹਿਲ•ਾ ਬਾਜਾਖਾਨਾ ਰੋਡ ਤੇ ਗੈਰ ਕਾਨੂੰਨੀ ਢੰਗ ਨਾਲ ਲਗਭਗ 4 ਕਨਾਲ ਵਾਹੀਯੋਗ ਜ਼ਮੀਨ ਖਰੀਦ ਕੇ ਭਦੌੜ ਸ਼ਾਪਿੰਗ ਕੰਪਲੈਕਸ ਕੱਟਿਆ ਗਿਆ ਸੀ ਤੇ ਨਕਸ਼ੇ ਵਿੱਚ ਕੁੱਲ 42 ਦੁਕਾਨਾਂ ਦਿਖਾਈਆਂ ਗਈਆਂ ਸਨ। ਇਸ ਵਿੱਚ 28 ਫੁੱਟ ਚੌੜੀ ਗਲੀ ਛੱਡ ਕੇ ਉਸ ਵਿੱਚ ਇੰਟਰਲਾਕ ਟਾਇਲਾਂ ਦਾ ਫ਼ਰਸ ਲਗਾਇਆ ਗਿਆ ਸੀ ਤੇ ਮਾਲਕਾਂ ਵੱਲੋਂ ਦੁਕਾਨਾਂ ਵੇਚਣ ਵਕਤ ਪਾਣੀ ਲਈ ਮੋਟਰ ਅਤੇ ਬਾਥਰੂਮ ਅਤੇ ਪਾਣੀ ਦੀ ਨਿਕਾਸੀ ਕਰਨ ਦੀ ਸਹੂਲਤ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਉੱਥੇ ਇੰਨ•ਾਂ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ•ਾਂ ਦੱਸਿਆ ਕਿ 26 ਦੁਕਾਨਾਂ ਪਹਿਲ•ਾ ਪ੍ਰਾਪਰਟੀ ਵਿੱਚ ਆਈ ਤੇਜ਼ੀ ਦੌਰਾਨ ਵਿਕ ਚੁੱਕੀਆਂ ਸਨ। ਹੁਣ ਸ਼ਾਪਿੰਗ ਕੰਪਲੈਕਸ ਮਾਲਕਾਂ ਵੱਲੋਂ 16 ਦੁਕਾਨਾਂ ਰਕਬਾ 15 ਵਿਸਵੇ 13 ਮਰਲੇ ਜਗ•ਾ ਸਮੇਤ ਗਲੀ (ਜੋ ਪਹਿਲ•ਾ ਛੱਡੀ ਹੋਈ ਸੀ) ਵੇਚ ਦਿੱਤੀ ਹੈ। ਜੋ ਕਿ ਗੈਰ ਕਾਨੂੰਨੀ ਹੈ। ਉਨ•ਾਂ ਕਿਹਾ ਕਿ ਉਹ ਪੁੱਡਾ ਅਧਿਕਾਰੀਆਂ ਕੋਲ ਗੈਰਕਾਨੂੰਨੀ ਢੰਗ ਨਾਲ ਕੱਟੇ ਸ਼ਾਪਿੰਗ ਕੰਪਲੈਕਸ ਖਿਲਾਫ਼ ਸ਼ਿਕਾਇਤ ਕਰਨਗੇ। ਇਸ ਬਾਰੇ ਜਦ ਸ਼ਾਪਿੰਗ ਕੰਪਲੈਕਸ ਦੇ ਮਾਲਕਾਂ ਭੂਸ਼ਣ ਕੁਮਾਰ ਅਤੇ ਜਗਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਉਨ•ਾਂ ਨੇ ਆਪਣੀ ਮਾਲਕੀ ਦੀ ਜਗ•ਾ ਵੇਚੀ ਹੈ। ਗਲੀ ਵੇਚਣ ਬਾਰੇ ਪੁੱਛਣ ਤੇ ਉਨ•ਾਂ ਕੁੱਝ ਨਹੀਂ ਕਿਹਾ। ਸਹੂਲਤਾਂ ਬਾਰੇ ਉਨ•ਾਂ ਕਿਹਾ ਕਿ ਜਦ ਉੱਥੇ ਕੋਈ ਉਸਾਰੀ ਹੋਵੇਗੀ ਤਾਂ ਮੋਟਰ ਲਗਾ ਦਿੱਤੀ ਜਾਵੇਗੀ।