9.6 C
United Kingdom
Saturday, March 7, 2026

More

    ਟੁੱਟੇ ਹੋਏ ਤਾਰੇ

    ਦੁੱਖਭੰਜਨ ਰੰਧਾਵਾ
    0351920036369

    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,
    ਤੇਰੀ ਨਜ਼ਰ ਚ ਆਪਾਂ ਬਸ ਟੁੱਟੇ ਹੋਏ ਤਾਰੇ,
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ |

    ਹਾਏ ਸਾਡੀ ਨਜਰੇ ਸੱਜਣ ਸਾਨੂੰ ਲੱਖ ਵਰਗੇ,
    ਤੇ ਸਾਨੂੰ ਅੱਜ ਪਤਾ ਲੱਗਾ ਅਸੀਂ ਕੱਖ ਵਰਗੇ,
    ਲਗਦੇ ਨੇ ਜੀਹਦੇ ਰੱਬ ਵਰਗੇ ਸਹਾਰੇ |
    ਜਿੰਦੇ ਤੇਰੇ ਬਿਨਾਂ ਸਾਡੇ ਹੁੰਦੇ ਨਹੀਂ ਗੁਜ਼ਾਰੇ,

    ਸਾਨੂੰ ਜਾਣਦਾ ਏ ਕੱਖ ਸਾਡਾ ਸੱਜਣ ਪਿਆਰਾ,
    ਉਹਦੀ ਏ ਬੇਰੁਖੀ ਸਾਨੂੰ ਭੋਰਾ ਨਈਂ ਗਵਾਰਾ,
    ਜਦੋਂ ਵੇਖਦਾ ਏ ਰੁੱਖਾ ਓਦੋਂ ਜਿੰਦ ਬਾਜੀ ਹਾਰੇ |
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,

    ਤੇਰੀ ਹਾਲਾਸੇ਼ਰੀ ਨਾਲ ਮੈਂ ਤਾਰੀ ਤਰ ਲਈ,
    ਤੇਰੇ ਕਰਕੇ ਮੈਂ ਅੰਬਰੀਂ ਉਡਾਰੀ ਭਰ ਲਈ,
    ਨੀ ਮੈਂ ਤੇਰੇ ਬਿਨਾਂ ਦੱਸ ਕਿਵੇਂ ਲੱਭ ਲਊਂ ਕਿਨਾਰੇ |
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,

    ਜਿੱਦਾਂ ਸੌਣ ਦੇ ਮਹੀਨੇਂ ਮੋਰ ਰੋ-ਰੋ ਨੱਚਦਾ,
    ਓਦਾਂ ਦਿਲ ਮੇਰਾ ਡਾਢਾ ਭੱਠ ਪੈ-ਪੈ ਮੱਚਦਾ,
    ਤੇਰੇ ਨਾਲ ਹੋਵੇ ਗੱਲ ਨਾ ਤਾਂ ਲਗਦੇ ਕਸਾਰੇ |
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,

    ਰੂਹ ਲੈ ਕੇ ਪੰਡ ਸਾਹਾਂ ਦੀ ਨੂੰ ਰੋਲਦੀ ਫਿਰੂ,
    ਪੰਡ ਹੋਣੀਂ ਬੜੀ ਭਾਰੀ ਥਾਂ-ਥਾਂ ਡੋਲਦੀ ਫਿਰੂ,
    ਜਿਹੜੇ ਰਾਹੀਂ ਪੈਣਾ ਮੈਂ ਹੋਣੇਂ ਗੋਡੇ-ਗੋਡੇ ਗਾਰੇ |
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,

    ਜਦੋਂ ਤੇਰੀ ਰੁਸਵਾਈ ਸਾਡੇ ਵਿਹੜੇ ਪੈਰ ਪਾਏ,
    ਨੀ ਪਿੱਟੀਏ ਕਿ ਰੋਈਏ ਸਾਨੂੰ ਸਮਝ ਨਾ ਆਏ,
    ਚਾਰੇ ਕੰਧਾਂ ਸਣੇਂ ਸਾਡੇ ਜਿੰਦੇ ਮੱਚ ਗਏ ਚੁਬਾਰੇ |
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,

    ਤੇਰੇ-ਮੇਰੇ ਰਿਸ਼ਤੇ ਦਾ ਭੇਦ ਖੁੱਲ ਜਾਣਾਂ ਸਾਰਾ,
    ਬਣ ਗਿਆ ਜਦੋਂ ਮਰਕੇ ਮੈਂ ਅੰਬਰਾਂ ਦਾ ਤਾਰਾ,
    ਬੈਠਾ ਗਮਾਂ ਦੀ ਮੈਂ ਪੀਂਘੇ ਦਿੱਤੇ ਹੌਕਿਅਾਂ ਹੁਲਾਰੇ |
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,

    ਮੈਨੂੰ ਜਾਪਦੀ ਏਂ ਨੇਰੇ ਵਿੱਚ ਜਗਦੀ ਕੋਈ ਲੋਅ,
    ਮਰਿਆ ਜੀਅ ਉੱਠਿਆ ਤੇਰਾ ਮਿਲਿਆ ਜਾਂ ਮੋਹ,
    ਦੁੱਖਭੰਜਨ ਨੂੰ ਮਿਲਦੇ ਨਾ ਹੁਣ ਬਹੁਤ ਸਾਰੇ |
    ਤੇਰੇ ਬਿਨਾਂ ਜਿੰਦੇ ਸਾਡੇ ਹੁੰਦੇ ਨਹੀਂ ਗੁਜ਼ਾਰੇ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!