7.9 C
United Kingdom
Saturday, March 7, 2026

More

    ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

    ਅਸ਼ੋਕ ਵਰਮਾ
    ਬਠਿੰਡਾ,16 ਅਗਸਤ।  ਪੰਜਾਬੀ ਸਾਹਿਤ ਸਭਾ (ਰਜਿ:) ਬਠਿੰਡਾ ਦੇ ਮੁਢਲੇ ਮੈਂਬਰ ਅਤੇ ਸਭਾ ਨਾਲ ਨਹੁੰ ਮਾਸ ਦਾ ਰਿਸ਼ਤਾ ਬਣਾ ਕੇ ਚੱਲਣ ਵਾਲੇ ਸਾਹਿਤਕਾਰ ਭੂਰਾ ਸਿੰਘ ਕਲੇਰ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਸਾਹਿਤਕ ਜਗਤ ਵਿਚ ਸਦਮੇ ਵਰਗਾ ਮਾਹੌਲ ਹੈ । ਭੂਰਾ ਸਿੰਘ ਕਲੇਰ ਨੇ ਅਪਣੀ ਕਵਿਤਾ, ਕਹਾਣੀ,ਗੀਤਾਂ ਅਤੇ ਨਾਵਲ ਵਿਚ ਮਜਦੂਰ ਅਤੇ ਕਿਰਤੀ ਵਰਗ ਦੇ ਦੁੱਖਾਂ, ਲੋੜਾਂ ਥੁੜਾਂ,ਮਜਬੂਰੀਆਂ ਨੂੰ ਕਲਮ ਰਾਹੀਂ ਉਜਾਗਰ ਕੀਤਾ ।ਉਹਨਾਂ ਦਾ ਜੀਵਨ ਵੀ ਬਹੁਤ ਔਖੀਆਂ ਹਾਲਤਾਂ ਵਿੱਚ ਗੁਜਰਿਆ ਪਰ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ।ਸਗੋਂ ਤਕੜੇ ਮਨ ਨਾਲ ਅਪਣੀ  ਕਲਮ ਦੀ ਨੋਕ ਨਾਲ ਅਪਣੇ ਕਿਰਤੀ ਲੋਕਾਂ ਦੇ ਪੱਖ ਵਿਚ ਡਟ ਕੇ ਅਪਣੀ ਲੋਕ ਪੱਖੀ ਸਮਝ ਤੇ ਅਖੀਰ ਤੱਕ ਪਹਿਰਾ ਦਿੱਤਾ। ਅਜਿਹੇ ਲੋਕਾਂ ਦੇ ਲੇਖਕ ਦੇ ਤੁਰ ਜਾਣ ‘ਤੇ ਹਰ ਕੋਈ ਗਮਗੀਨ ਹੈ। ਪੰਜਾਬੀ ਸਾਹਿਤ ਸਭਾ( ਰਜਿ:)ਬਠਿੰਡਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਨ ਨੇ ਅਪਣੇ ਪ੍ਰਤੀਬਧ ਕਹਾਣੀਕਾਰ ਮਰਹੂਮ ਕਲੇਰ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਾਲਾਤ ਸਾਜਗਾਰ ਹੋਣ ਤੇ ਉਹਨਾਂ ਦੀ ਸਾਹਿਤਕ ਦੇਣ ਅਤੇ ਉਹਨਾਂ ਦੀ ਸਵੈਜੀਵਨੀ “ ਟੋਏ ਟਿੱਬੇ “ , ਨਵੀਂ ਕਵਿਤਾ ਦੀ ਪੁਸਤਕ ਉੱਤੇ ਢੁਕਵਾਂ ਸਮਾਗਮ ਕਰਵਾਇਆ ਜਾਵੇਗਾ।ਇਸ ਤੋਂ ਪਹਿਲਾਂ ਉਹਨਾਂ ਦਾ ਇੱਕ ਨਾਵਲ “ ਜੰਡਾ ਵੇ ਜੰਡੋਰਿਆ “, ਚਾਰ ਕਹਾਣੀ ਸੰਗ੍ਰਹਿ “ ਪੰਛੀਆਂ ਦੇ ਆਹਲਣੇ“ , “ ਟੁੱਟੇ ਪੱਤੇ “ ਅਤੇ “ ਬੇਗਮ ਫਾਤਿਮਾ “ ਛਪ ਚੁੱਕੇ ਹਨ।
       ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜੇ ਸੀ ਪਰਿੰਦਾ , ਜਰਨਲ ਸਕੱਤਰ ਰਣਬੀਰ ਰਾਣਾ , ਕਹਾਣੀਕਾਰ ਜਸਪਾਲ ਮਾਨਖੇੜਾ,ਪਿ੍ਰੰਸੀਪਲ ਜਗਦੀਸ਼ ਸਿੰਘ ਘਈ, ਗੁਰਦੇਵ ਖੋਖਰ,ਡਾ: ਲਾਭ ਸਿੰਘ ਖੀਵਾ,ਨਾਵਲਕਾਰ ਨੰਦ ਸਿੰਘ ਮਹਿਤਾ , ਭੋਲਾ ਸਿੰਘ ਸਮੀਰੀਆ , ਰਣਜੀਤ ਗੌਰਵ, ਲਛਮਣ ਮਲੂਕਾ , ਦਮਜੀਤ ਦਰਸ਼ਨ , ਡਾ: ਰਵਿੰਦਰ ਸੰਧੂ, ਜਰਨੈਲ ਸਿੰਘ ਭਾਈਰੂਪਾ , ਦਿਲਬਾਗ ਸਿੰਘ ,ਅਮਰ ਸਿੰਘ ਸਿੱਧੂ , ਦਲਜੀਤ ਬੰਗੀ ,ਜਸਪਾਲ ਜੱਸੀ ਅਤੇ ਲੀਲਾ ਸਿੰਘ ਰਾਇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਮੈਂਬਰਾਂ ਹਰਬੰਸ ਬਰਾੜ,  ਰਾਜਪਾਲ ਸਿੰਘ ,ਸੇਵਕ ਸਿੰਘ ਸਮੀਰੀਆ , ਵਿਕਾਸ ਕੌਸ਼ਲ ਹੁਰਾਂ ਨੇ ਸੋਕ ਸੁਨੇਹਾ ਰਾਹੀਂ ਅਪਣੀ ਵੇਦਨਾ ਦਾ ਪ੍ਰਗਟਾਵਾ ਕੀਤਾ ਹੈ।ਸਭਾ ਦੇ ਪ੍ਰਚਾਰ ਸਕੱਤਰ ਸ਼੍ਰੀ ਅਮਨ ਦਾਤੇਵਾਸੀਆ  ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਭੂਰਾ ਸਿੰਘ ਕਲੇਰ ਦੇ ਪਰਿਵਾਰ ਨੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਧਾਰਨ ਢੰਗ ਨਾਲ ਫੁਲ ਚੁਗਣ ਦੀ ਰਸਮ ਬਾਅਦ ਪਾਠ ਦਾ ਭੋਗ ਪਾ ਦਿੱਤਾ ਹੈ।ਉਹਨਾਂ ਨੇ ਇਹ ਵੀ ਕਿਹਾ ਕਿ ਮਰਹੂਮ ਭੂਰਾ ਸਿੰਘ ਕਲੇਰ ਹਮੇਸ਼ਾ ਲੋਕ ਮਨਾਂ ਵਿਚ ਅਪਣੀਆਂ ਲਿਖਤਾਂ ਨਾਲ ਜਿਉਂਦੇ ਰਹਿਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!