ਜਦ ਸਾਵਣ ਦਾ ਮਹੀਨਾ ਆਉਂਦਾ ਹੈ
ਮੰਨ ਚ ਸੁੱਤੀਆਂ ਤਾਂਘਾਂ ਜਗਾਉਂਦਾ ਹੈ
ਗਰਮੀ ਨੂੰ ਕੱਢ ,ਸੀਨੇ ਠੰਡ ਪਾਉਂਦਾ ਹੈ
ਦੁੱਖੀ ਮੰਨ ਵੀ , ਸਾਵਣ ਚ ਮੁਸਕਰਾਉਂਦਾ ਹੈ
ਜਦ ਸਾਵਣ ਼਼਼਼਼਼਼਼਼਼਼਼਼਼਼਼਼਼਼਼਼਼਼
ਨਾਂ ਹੁਣ, ਕੁੜੀਆਂ ਪੇਕੇ ਫੇਰਾ ਪਾਉਂਦੀਆਂ
ਨਾਂ ਹੁਣ, ਸਖੀਆਂ ਚ ਪੀੜਾਂ ਡਹਿ ਬਹਿੰਦੀਆਂ
ਨਾਂ ਹੁਣ ਕੁੜੀਆਂ,ਚਰਖੇ ਤੰਦ ਪਾਉਂਦੀਆਂ
ਬੱਸ ਹੁਣ ਸੁਹਰੇ ਰਹਿ ਸੱਸਾ ਨਾਲ ਖਹਿੰਦੀਆਂ
ਨਾਂ ਹੁਣ ਕੋਈ ਸਾਵਣ ਦੇ ਗੀਤ ਗਾਉਂਦਾ ਹੈ
ਜਦ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼
ਨਾਂ ਦਾਲ ਫੁਲੀਆਂ, ਨਾਂ ਭੁੱਜੇ ਮੱਕੀ ਦੇ ਦਾਣੇ
ਹੁਣ ਘਰਾਂ ਚ ਇੱਕ ਇੱਕ ਰਹਿ ਗਏ ਨਿਆਣੇ
ਹੁਣੇ ਬਚੇ ਖੁਚੇ ਜ਼ੋ ਵਿਦੋਸਾ ਚ ਭੱਜ ਜਾਣੈ
ਬੁਢਾਪੇ ਵਿੱਚ ਅਸਾਂ ਦਿਨਾਂ ਕਿੰਝ ਲੰਗਾਣੈ
ਮਨੁੱਖਤਾ ਨੂੰ ਇਹ ਕੲੀ ਸਵਾਲ ਪਾਉਂਦਾ
ਜਦ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼
ਘਰਾਂ ਚ ਖੀਰਾਂ ਪੂੜੇ ਮੁੱਕ ਗਏ
ਰਸਮੋਂ ਰਿਵਾਜ਼, ਰਿਸ਼ਤੇ ਸੁੱਕ ਗਏ
ਗੋਂਦਵੇਂ ਲੱਡੂ ਤੇ ਸ਼ਰੀਕੇ ਮੁੱਕ ਗੲੇ
ਨਾਂ ਭੈਣਾਂ ਦੇ ਘਰ ਵੀਰਾਂ ਫੇਰਾ ਪਾਉਂਦਾ
ਜਦ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼
ਨਾਂ ਪਿੱਪਲੀ ਪੀਘਾਂ, ਨਾਂ ਤੀਆਂ ਲੱਗਦੀਆਂ
ਨਾਂ ਸਖੀਆਂ ਦੀਆਂ ਮਹਿਫ਼ਲਾਂ ਜੁੜਦੀਆਂ
ਅਸੀਂ ਗਿੱਧੇ ਭੰਗੜੇ ਦੇ ਭੁੱਲ ਗਏ ਤਾਲ
ਪੰਜਾਬੀ ਸੱਭਿਆਚਾਰ ਹੋ ਗਿਆ, ਹਾਲੋਂ ਬੇਹਾਲ
ਇਹ ਮਹੀਨਾ ਸੀ ਸੱਭ ਨਾਲ ਪਿਆਰ ਵਧਾਉਂਦਾ
ਜਦ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼
ਲਾਡੀ ਸਲੋਤਰਾ
ਕਾਦੀਆਂ
9780418357