11.3 C
United Kingdom
Sunday, May 19, 2024

More

    ਕਾਵਿ ਰੇਖਾ ਚਿੱਤਰ- ਧੀਰਜ ਵਾਲੀਅਾ

    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |
    ਸਭ ਜਿੰਮੇਵਾਰੀਅਾਂ ਪੂਰੀਅਾਂ,
    ਕਰਦਾ ਮਾਂ ਆਪਣੀ ਦਾ ਲਾਲ |

    ਦਿਲ ਦਾ ਸਾਫ ਹਲੀਮੀ ਵਾਲਾ,
    ਹਰ ਗੱਲ ਨੂੰ ਸੋਚ ਵਿਚਾਰ ਕਰੇ |
    ਵੱਡਿਅਾਂ ਦਾ ਸਤਿਕਾਰ ਕਰੇਂਦਾ,
    ਛੋਟਿਅਾਂ ਦੇ ਨਾਲ ਪਿਅਾਰ ਕਰੇ |
    ਉੱਤਰ ਝੱਟ ਹੀ ਦੇ ਦੇਂਦਾ ਹੈ,
    ਚਾਹੇ ਹੋਵੇ ਕੋਈ ਸਵਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਲੈ ਅੰਮੜੀ ਦੀਅਾਂ ਦੁਆਵਾਂ,
    ਹਰ ਕੰਮ ਧੀਰਜ ਸੁੱਚਾ ਕੀਤਾ |
    ਦਿਲ ਨਈਂ ਕਦੇ ਦੁਖਾਇਅਾ,
    ਮਾਂ ਪਿਓ ਦਾ ਸਿਰ ਉੱਚਾ ਕੀਤਾ |
    ਪਰਮਜੀਤ ਮਾਂ ਕਰਮਾਂ ਵਾਲੀ,
    ਜਿਸ ਦਾ ਧੀਰਜ ਜਿਹਾ ਲਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਸ਼ਬਦਾਂ ਦੀ ਜਦ ਹੱਟ ਤੇ ਬਹਿ ਕੇ,
    ਸੋਹਣੀ ਸ਼ਬਦਕਾਰੀ ਜਦੋਂ ਕਰਦਾ |
    ਜਿਉਣ ਜੋਗਾ ਜੋ ਖਿਆਲ ਹੁੰਦਾ ਏ,
    ਉਹ ਨਈਂ ਕਦੇ ਵੀ ਮਰਦਾ |
    ਉਸਦੀ ਹਰ ਇੱਕ ਕਵਿਤਾ ਕਰ,
    ਦੇਂਦੀ ਹੈ ਖੜੇ ਸਵਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਜੇ ਕੁਝ ਕਾਰਨਾਂ ਕਰਕੇ ਹਾਂ,
    ਅਸੀਂ ਦੂਰ ਅੱਖਰ ਤੋਂ ਬਹਿੰਦੇ |
    ਤਦ ਸ਼ਾਇਰ ਤਾਂ ਨਈਂ ਮਰਦਾ,
    ਅੰਦਰੋਂ ਲੋਕ ਸਿਅਾਣੇਂ ਕਹਿੰਦੇ |
    ਸਹਿਕੇ ਉਹ ਪਰ ਜੀਵੇ,
    ਸਾਡੀ ਰੂਹ ਦੇ ਨਾਲੋ-ਨਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਰੱਬ ਨੇ ਦਿੱਤੀ ਧੀਰਜ ਵੀਰ ਨੂੰ,
    ਰਜਨੀ ਵਾਲੀਅਾ ਵਰਗੀ ਭੈਣ |
    ਫਿਰ ਇੱਕ ਤੋਂ ਲੱਖ ਕਿਉਂ ਨਾ ਹੋਵੇ ,
    ਦੱਸੋ ਫਿਰ ਬਰਕਤਾਂ ਕਿਉਂ ਨਾ ਪੈਣ |
    ਦੋਵੇਂ ਬਣ ਗਏ ਜੱਗ ਦੇ ਲਈ ਹੁਣ,
    ਦੇਖੋ ਕਿੰਨੀ ਸੋਹਣੀਂ ਮਿਸਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਜਦ-ਜਦ ਵੀ ਦਿਲ ਭੋਲੇ ਦੇ ,
    ਉੱਤੇ ਵੱਜਦੇ ਰਹੇ ਨੇ ਡਾਕੇ |
    ਲੜ-ਲੜ ਜਿੱਤ ਲੜਾਈਅਾਂ,
    ਲਈਅਾਂ ਖੁੱਲ ਗਏ ਸਭ ਝਾਕੇ |
    ਇੱਕ ਨਾ ਇੱਕ ਦਿਨ ਅੱਖਰ,
    ਬਣਕੇ ਅਾਉਂਦਾ ਨਿਕਲ ਉਬਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਕੁਝ ਰਿਸ਼ਤੇ ਹੁੰਦੇ ਨੇ ਐਸੇ,
    ਜਿੰਨਾਂ ਬਿਨਾਂ ਨਾ ਹੋਣ ਗੁਜਾਰੇ |
    ਕੁਝ ਰਿਸ਼ਤੇ ਰੱਬੋਂ ਹੀ ਮਿਲਦੇ,
    ਜੋ ਬਣਦੇ ਨੇ ਆਣ ਸਹਾਰੇ |
    ਸਾਹਾਂ ਵਾਂਗੂ ਧੜਕਨ ਦਿਲ ਵਿੱਚ,
    ਨਿਭਣ ਉਮਰ ਭਰ ਨਾਲੋ-ਨਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਇਸ ਰੂਹ ਦੇ ਨਾਲ ਗੱਲਾਂ ਕਰਕੇ,
    ਮੇਰਾ ਤੀਰਥ ਹੋਇਅਾ ਨਹਾ |
    ਸ਼ਬਦ ਜੋ ਮੈਂ ਨੇ ਅਰਪਣ ਕੀਤੇ,
    ਵੱਧ ਗਿਐ ਉਹਨਾਂ ਦਾ ਭਾਅ |
    ਇਹਨਾਂ ਰੱਬੀ ਰੂਹਾਂ ਦੇ ਮੈਂ,
    ਦਰਸ਼ਨ ਕਰਨੇ ਨੇਂ ਹਰ ਹਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਸੋਚ ਹੈ ਏਨੀ ਸੁਘੜ ਸਿਅਾਣੀਂ,
    ਵੀਰਾ ਤੋਲ-ਤੋਲ ਕੇ ਈ ਬੋਲੇ |
    ਪੈਂਡੇ ਔਖੇ ਸਰ ਕਰ ਲੈਂਦਾ,
    ਬਈ ਕਦੇ ਭੋਰਾ ਵੀ ਨਾ ਡੋਲੇ |
    ਤਰਸੇਮ ਲਾਲ ਜੀ ਦਾ ਫਰਜ਼ੰਦ,
    ਦਿਲ ਦਾ ਵੀ ਬੜਾ ਦਿਆਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਮੋਠਾਂਵਾਲੀ ਸਕੂਲ ਦੇ ਅੰਦਰ,
    ਹੈ ਅਧਿਅਾਪਕ ਦਾ ਕਿੱਤਾ |
    ਸਬਰ ਸੁ਼ਕਰ ਤੇ ਰੱਜ ਹਲੀਮੀ,
    ਹੈ ਬੜਾ ਕੁਝ ਮਾਲਕ ਨੇਂ ਦਿੱਤਾ |
    ਇਸੇ ਲਈ ਤਾਂ ਰੱਬੀ ਰੂਹ ਨੇਂ,
    ਸਭ ਕੁਝ ਹੀ ਲਿਐ ਸੰਭਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਬਾਲ ਵਰੇਸੇ ਅਮਰਜੀਤ ਨਾਲ,
    ਨੱਚਿਅਾ,ਹੱਸਿਅਾ,ਖੇਡਿਅਾ, ਰੋਇਅਾ |
    ਭੁੱਲਣ ਵਾਲਾ ਕਿੱਥੇ ਹੁੰਦਾ ਏ,
    ਜੋ-ਜੋ ਵੀ ਬਚਪਨ ਵਿੱਚ ਹੋਇਅਾ |
    ਭੁੱਲਦਾ ਅੱਜ ਵੀ ਕਿੱਥੇ ਯਾਰੋ,
    ਉਹ ਖੇਡਿਅਾ ਮੱਲਿਅਾ ਹਰ ਹਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    ਰਿਸ਼ਤੇਦਾਰ ਤੇ ਸਕਿਅਾਂ ਸਾਕਾਂ,
    ਲੋੜ ਵੇਲੇ ਪੈਰ ਪਿਛਾਂਹ ਨੂੰ ਮੋੜੇ |
    ਧੀਰਜ ਦਾ ਕਿਸੇ ਨਾ ਪੱਲਾ ਫੜਿਅਾ,
    ਦੁੱਖਭੰਜਨਾਂ ਸਭਨਾ ਨੇ ਦਿਲ ਤੋੜੇ |
    ਹੈ ਅੱਜ ਵੀ ਅਾਸ ਦਾ ਦੀਵਾ,
    ਰੱਖਿਅਾ ਉਸਨੇ ਦਿਲ ਵਿੱਚ ਬਾਲ |
    ਧੀਰਜ ਦੇ ਨਾਲ ਗੱਲਾਂ ਕਰਦਾ,
    ਧੀਰਜ ਮੇਰਾ ਵੀਰ ਕਮਾਲ |

    PUNJ DARYA

    Leave a Reply

    Latest Posts

    error: Content is protected !!