4.4 C
United Kingdom
Saturday, March 7, 2026

More

    “ਦੁਨੀਆਂ ਦੇ ਰੰਗ”

    ਖਾਣ ਹੱਕ ਲਾਲੋ ਦਾ,
    ਗੱਲ ਹੋਵੇ ਭਾਗੋ ਦੀ,
    ਕੈਸੀ ਜੱਗ ਤੇ ਹੰਕਾਰੀ ਰੀਤ ਚਲਾਈ ਲੋਕਾਂ।
    ਡੀਕਾ ਲਾਉਣ ਗਰੀਬੀ ਖ਼ੂਨ ਦੀਆਂ,
    ਬਣ ਛੱਪੜ ਦੀਆਂ ਖ਼ੂਨੀ ਜੋਕਾਂ।
    ਮੂੰਹ ਤੋਂ ਬਣਨ ਮੀਆਂ ਮਿੱਠੂ,
    ਕੱਛ ਵਿੱਚ ਰੱਖਣ ਛੁਰੀ ਲੋਕੋ।
    ਖੋਭਦੇ ਚੁੱਪ ਚੁਪੀਤੇ ਪਿੱਠ ਪਿੱਛੇ,
    ਨਹੀਂ ਮਨਾਉਂਦੇ ਗੱਲ ਬੁਰੀ ਲੋਕੋ।
    ਫਿਰਨ ਹਰ ਵੇਲੇ ਰੱਬ ਲੱਭਦੇ,
    ਮੜ੍ਹੀਆਂ ਮਸਾਣਾਂ ਨੂੰ ਜਾਣ ਤੁਰੀ ਲੋਕੋ।
    ਰਹਿਣ ਸਦਾ ਮੁੰਡੇ ਲੱਭਦੇ,
    ਕੁੱਖ ਵਿੱਚ ਕਤਲ ਕਰਾਉਣ ਕੁੜੀ ਲੋਕੋ।
    ਮਨ ਮੈਲੇ ਤੇ ਤਨ ਚੋਰ ਲਹਿਰੀ।
    ਬਾਹਰੋਂ ਧੋ ਕੇ ਰੱਖਣ ਤੂੰਬੜੀ,
    ਅੰਦਰ ਭਰੀ ਵਿੱਸ ਨਕੋਰ ਲਹਿਰੀ।
    ਬਲਬੀਰ ਸਿੰਘ ਲਹਿਰੀ
    ਪਿੰਡ ਮੀਆਂ ਪੁਰ
    ਜ਼ਿਲ੍ਹਾ ਤਰਨਤਾਰਨ
    ਮੋਬਾਈਲ 9815467002

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!