ਸਭ ਨੂੰ ਹੈ ਸਲਾਮ ਦੋਸਤੋ,ਕਿਸੇ ਨਾਲ ਨਹੀਂ ਵੈਰ ।
ਜਿਹੜਾ ਕਰੇ ਪਿਆਰ ਅਸਾਂ ਨੂੰ, ਉਸਦੀ ਮੰਗਾਂ ਖੈਰ।
ਅਸਾਂ ਪਿਆਈ ਮਹਿਫਲ ਦੇ ਵਿੱਚ ਅਜਕਲ ਯਾਰਾਂ ਨੂੰ
ਅੱਖਾਂ ਮੀਚ ਕੇ ਪੀ ਜਾਵਾਂ ਮੈਂ, ਜੇ ਸੱਜਣ ਦੇਵੇ ਜ਼ਹਿਰ।
ਦਿਲੋਂ ਕਰਾਂ ਮਹੁਬੱਤ ਮੈਂ, ਕਿਸੇ ਨੂੰ ਨਫਰਤ ਨਹੀ,
ਮੇਰੇ ਉਤੇ ਹਰ ਕੋਈ ਕਰਦਾ,ਵੇਖ ਤੂੰ ਰੱਬਾ ਕਹਿਰ ।
ਬੜੀ ਪਿਆਰੀ ਬੜੀ ਸਿਆਣੀ,ਪਿਆਰ ਵੀ ਕਰਦੀ ਤੂੰ,
ਮੇਰਾ ਘਰ ਹੈ ਮੰਦਰ ਬਣਿਆ ਜਿਸ ਦਿਨ ਪਾਏ ਪੈਰ।
ਮੇਰੀ ਜਿੰਦਗੀ ਰੁੱਸ ਜਾਦੀ ਹੈ,ਕਦੇ ਕਦਾਈਂ ਨਾਲ ਮੇਰੇ,
ਮੇਰੇ ਗਲ ਨਾਲ ਲੱਗ ਕੇ ਆਖੇ ਤੂੰ ਨਹੀਂ ਸੱਜਣਾਂ ਗੈਰ।
ਅੱਜਕਲ ਲੋਕੀਂ ਮਿਲਣ ਲਈ ਜਾਂਦੇ ਵੱਡੀ ਗੱਡੀ ‘ਤੇ,
ਸਾਡੀ ਗੱਡੀ ਅਜੇ ਪੁਰਾਣੀ,ਜਿਸ ਨੂੰ ਹੈਨੀ ਟਾਇਰ ।
ਤੋਹਮਤ ਲਾਈ ਲੋਕਾਂ ਨੇ ਕਿਉਂ ਮੰਗਣ ਵਾਲੀ ਉਤੇ,
ਤਨ ਦੇ ਪਿਆਸੇ ਕਾਮ ਚ ਅੰਨੇ ਕਿਸੇ ਨਾ ਪਾਈ ਖੈਰ।
ਅੰਨ ਖਾਣ ਦੇ ਉਹ ਨੇ ਦੁਸ਼ਮਣ,ਢਿੱਡ ਵਧਾਏ ਜਿੰਨਾਂ ਨੇ
“ਸੰਧੂ”ਸੁੰਨੀਆਂ ਸੜਕਾਂ ਉਤੇ ਜੀ ਕਦੀਂ ਨਾ ਕਰਦੇ ਸੈਰ।
ਹਰੀ ਸਿੰਘ ਸੰਧੂ ਸੁਖੇਵਾਲਾ
ਮੋਬਾ.-098774 / 76161