
ਜਲੰਧਰ /ਹੁਸ਼ਿਆਰਪੁਰ ,(ਕੁਲਦੀਪ ਚੂੰਬਰ)-
ਪੇਂਡੂ ਬੀਟ ਰਿਕਾਰਡਜ਼ ਦੀ ਡਾਇਰੈਕਸ਼ਨ ਹੇਠ ਪ੍ਰਸਿੱਧ ਪੇਸ਼ਕਾਰ ਪ੍ਰੋਡਿਊਸਰ ਮਿਸਟਰ ਪੌਲ ਦੀ ਅਗਵਾਈ ਵਿਚ ਪ੍ਰਸਿੱਧ ਗਾਇਕ ਗੀਤਕਾਰ ਅਤੇ ਪੇਸ਼ਕਾਰ ਕਮਲ ਮੇਹਟਾਂ ਯੂਕੇ ਦੇ ਵਲੋਂ ਗਾਏ ਗਏ ਟਰੈਕ ‘ਰਿਮੋਟ ਕੰਟਰੋਲ’ ਦਾ ਪੋਸਟਰ ਤੇ ਗੀਤ ਅੱਜ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ। ਇਸ ਟਰੈਕ ਦੇ ਸਹਾਇਕ ਪ੍ਰੋਡਿਊਸਰ ਅਜੇ ਸਰਬ ਗਾਹਟ ਫਗਵਾੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਕਮਲ ਮੇਹਟਾਂ ਯੂਕੇ, ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ । ਉਨ੍ਹਾਂ ਵਲੋਂ ਆਏ ਦਿਨ ਕੋਈ ਨਾ ਕੋਈ ਗਾਇਕ ਦਾ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਰਿਹਾ । ਉਨ੍ਹਾਂ ਦੱਸਿਆ ਕਿ ਕਮਲ ਮੇਹਟਾਂ ਦੀ ਕਲਮ ਨੇ ਜਿਥੇ ਸੈਂਕੜੇ ਗੀਤ ਰਚੇ ਨੇ ਅਤੇ ਉਨ੍ਹਾਂ ਨੂੰ ਪੰਜਾਬ ਦੀਆਂ ਵੱਖ ਵੱਖ ਪ੍ਰਸਿੱਧ ਆਵਾਜ਼ਾਂ ਨੇ ਆਪਣੀ ਆਵਾਜ਼ ਦੇਕੇ ਸ਼ਿੰਗਾਰਿਆ ਹੈ । ਹੁਣ ਉਨ੍ਹਾਂ ਵਲੋਂ ਖੁਦ ਆਪਣੀ ਆਵਾਜ਼ ਨਾਲ ਸ਼ਿੰਗਾਰ ਕੇ ਉਕਤ ਟਰੈਕ “ਰਿਮੋਟ ਕੰਟਰੋਲ” ਮਾਰਕੀਟ ਵਿਚ ਲਾਂਚ ਕੀਤਾ ਗਿਆ ਹੈ । ਜਿਸ ਦਾ ਪੋਸਟਰ ਸ਼ੋਸਲ ਮੀਡੀਏ ਤੇ ਕਾਫ਼ੀ ਪ੍ਰਸਿੱਧੀ ਖੱਟ ਰਿਹਾ ਹੈ । ਇਸ ਟਰੈਕ ਦਾ ਮਿਊਜ਼ਿਕ ਹਰਬੰਸ ਅਜ਼ਾਦ ਨੇ ਵਿਲੱਖਣ ਅੰਦਾਜ਼ ਵਿੱਚ ਦਿੱਤਾ ਹੈ ਅਤੇ ਇਸਦਾ ਵੀਡੀਓ ਮਨਦੀਪ ਰੰਧਾਵਾ ਵਲੋਂ ਵੱਖ ਵੱਖ ਲੋਕੇਸ਼ਨਾਂ ਤੇ ਤਿਆਰ ਕੀਤਾ ਗਿਆ ਹੈ । ਇਸ ਟਰੈਕ ਦੇ ਪੇਸ਼ਕਾਰ ਰੰਜਨ ਰਾਮਪੁਰੀ ਹਨ ਅਤੇ ਗਾਇਕ ਕਮਲ ਮੇਹਟਾਂ ਦੀ ਟੀਮ ਵਲੋਂ ਸੋਨੀ ਸਾਂਪਲਾ ਸਮੇਤ ਕਈ ਹੋਰ ਸਹਿਯੋਗੀ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ਹੈ । ਇਸ ਟਰੈਕ ਦੇ ਲੇਖਕ ਅਤੇ ਵੀਡੀਓ ਡਾਇਰੈਕਟਰ ਖ਼ੁਦ ਕਮਲ ਮੇਹਟਾਂ ਯੂ ਕੇ ਹਨ । ਅਜੇ ਸਰਬ ਗਾਹਟ ਨੇ ਦੱਸਿਆ ਕਿ “ਰਿਮੋਟ ਕੰਟਰੋਲ” ਟਰੈਕ ਦੇ ਵੀਡੀਓ ਨੂੰ ਅੱਜ ਯੂ ਟਿਊਬ ਦੇ ਮਾਧਿਅਮ ਰਾਹੀਂ ਵੱਖ ਵੱਖ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ । ਤੁਹਾਡੀ ਸਪੋਰਟ , ਬਲੈਸਿੰਗ , ਸ਼ੇਰਿੰਗ ਅਤੇ ਲਾਇਕ ਨੇ ਗੀਤ ਨੂੰ ਕਾਮਯਾਬੀ ਦੀ ਮੰਜ਼ਲ ਤੇ ਪਹੁੰਚਾਉਣਾ ਹੈ ਸੋ ਸਾਰੇ ਹੀ ਸੰਗੀਤ ਪ੍ਰੇਮੀ ਅਤੇ ਸਪੋਰਟਰ ਆਪਣਾ ਕੀਮਤੀ ਸਹਿਯੋਗ ਦੇ ਕੇ ਮਾਣ ਵਧਾਓ ।