
ਜੂਨ 84 ਦੇ ਸ਼੍ਰੀ ਹਰਮੰਦਿਰ ਸਾਹਿਬ ਉਤੇ ਹੋਏ ਸਾਕਾ ਨੀਲਾ ਤਾਰਾ ਅਤੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਕ ਨਿਵੇਕਲਾ ਕਵੀ ਦਰਬਾਰ ਕਲਮਾਂ ਦੇ ਕਾਫਲੇ ਗਰੁੱਪ ਵਲੋਂ ਮੁਖ ਪ੍ਰਬੰਧਕ ਗੁਰਜੀਤ ਕੋਰ ਅਜਨਾਲਾ ਜੀ ਦੀ ਸੁਚੱਜੀ ਅਗਵਾਈ ਹੇਠ ਮੀਡੀਆ ਪਰਵਾਜ ਡਾ:ਕੁਲਦੀਪ ਸਿੰਘ ਦੀਪ ਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਬਹੁਤ ਹੀ ਗੁਣੀ ਕਲਮਾਂ ਦੇ ਧਨੀ ਕਵੀ ਜਨਾਂ ਨੇ ਆਪਣੇ ਜਜਬਾਤਾਂ ਨੂੰ ਅੱਖਰਾਂ ਵਿੱਚ ਪਰੋ ਕੇ ਉਸ ਸਮੇਂ ਦੇ ਦ੍ਰਿਸ਼ ਨੂੰ ਬਾਖੂਬੀ ਮੀਡੀਆ ਪਰਵਾਜ ਰਾਹੀਂ ਸਮੁੱਚੇ ਜਗਤ ਨਾਲ ਸਾਂਝਾ ਕੀਤਾ । ਜਿਸ ਵਿੱਚ ਬੀਰ ਰਸ ਭਰੀਆਂ ਕਵਿਤਾਵਾਂ,ਰਚਨਾਵਾਂ ਪੜੀਆਂ ਅਤੇ ਗਾਈਆਂ ਗਈਆਂ। ਇਸ ਕਵੀ ਦਰਬਾਰ ਦਾ ਸੰਚਾਲਨ ਅਮਨਬੀਰ ਸਿੰਘ ਧਾਮੀ ਅਤੇ ਬਲਕਾਰ ਸਿੰਘ ਭਾਈ ਰੂਪਾ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਕਵੀ ਦਰਬਾਰ ਵਿੱਚ ਸਾਹਿਤ ਜਗਤ ਦੇ ਪ੍ਰਸਿੱਧ ਕਵੀ ਗੁਰਪ੍ਰੀਤ ਸਿੰਘ ਸੰਧੂ,ਡਾ:ਰਮਨਦੀਪ ਸਿੰਘ ਗੁਰਕੀਰਤ ਸਿੰਘ ਅੋਲਖ ਰਾਜਨਦੀਪ ਕੋਰ ਮਾਨ ਅਮਰਜੀਤ ਕੋਰ ਮੋਰਿੰਡਾ ਸ਼ਮਸ਼ੇਰ ਸਿੰਘ ਮੱਲੀ ਮਾਸਟਰ ਲਖਵਿੰਦਰ ਸਿੰਘ ਸਰਬਜੀਤ ਕੋਰ ਸਹੋਤਾ ਮਨਦੀਪ ਕੋਰ ਰਤਨ ਅਤੇ ਗੁਰਵੇਲ ਸਿੰਘ ਕੋਹਾਲਵੀ ਜੀ ਨੇ ਭਾਗ ਲਿਆ।ਪ੍ਰੋਗਰਾਮ ਦੇ ਅਖੀਰ ਕਲਮਾਂ ਦੇ ਕਾਫਲੇ ਦੇ ਮੁਖ ਪ੍ਰਬੰਧਕ ਗੁਰਜੀਤ ਕੋਰ ਅਜਨਾਲਾ ਜੀ ਅਤੇ ਡਾ:ਕੁਲਦੀਪ ਸਿੰਘ ਦੀਪ ਜੀ ਨੇ ਸਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਆਪਣੇ ਭਾਵ ਭਿੰਨੇ ਸ਼ਬਦਾਂ ਨਾਲ ਸਰਧਾਂਜਲੀ ਦਿੱਤੀ ਅਤੇ ਆਏ ਹੋਏ ਕਵੀ ਜਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਰਿਪੋਰਟ ਅਮਨਬੀਰ ਸਿੰਘ ਧਾਮੀ ਅਤੇ ਰਾਜਨਦੀਪ ਕੌਰ ਮਾਨ