
ਚੰਡੀਗੜ (ਪੰਜ ਦਰਿਆ ਬਿਊਰੋ) – ਉੱਚੀ ਸੁਰ ’ਤੇ ਮਿੱਠੇ ਸੁਭਾਅ ਵਾਲੇ ਸੁਰੀਲੇ ਗਾਇਕ ਧੀਰਾ ਗਿੱਲ ਨੇ ਜਿੱਥੇ ਆਪਣੀ ਗਾਇਕੀ ਨਾਲ ਪੰਜਾਬੀ ਸਰੋਤਿਆਂ ਦੇ ਮਨਾਂ ’ਤੇ ਰਾਜ ਕੀਤਾ ਹੈ ਉੱਥੇ ਹੁਣ ਉਸਨੇ ਆਪਣੇ ਨਵੇਂ ਗੀਤ ‘ਮਿਹਨਤਾਂ ਦੇ ਫਲ’ ਦੇ ਫਿਲਮਾਂਕਣ ’ਚ ਕਈ ਰੋਲ ਨਿਭਾਅ ਕੇ ਆਪਣੀ ਅਦਾਕਾਰੀ ਦਾ ਵੀ ਲੋਹਾ ਮਨਵਾ ਰਿਹਾ ਹੈ। ਧੀਰਾ ਗਿੱਲ ਦੇ ਇਸ ਗੀਤ ਦੇ ਬੋਲ ਸਿਮਰਨਜੀਤ ਸਿੰਘ ਹੁੰਦਲ ਨੇ ਲਿਖੇ ਹਨ ਅਤੇ ਸੰਗੀਤ ਤੇ ਕੰਪੋਜ਼ੀਸ਼ਨ ਮਿਸਟਰ ਵੋਓ ਦੀ ਹੈ ਤੇ ਵੀਡੀਓ ਫਿਲਮਾਂਕਣ ਸਿਮਰਨਜੀਤ ਸਿੰਘ ਹੁੰਦਲ ਨੇ ਕੀਤਾ ਹੈ। ‘ਚਿਮਟਾ ਰਿਕਾਰਡਜ਼’ ਸੰਗੀਤ ਕੰਪਨੀ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਵਰਲਡ ਵਾਈਜ਼ ਰਿਲੀਜ਼ ਕੀਤਾ ਗਿਆ ਹੈ ਅਤੇ ਰਿਲੀਜ਼ ਹੁੰਦੇ ਸਾਰ ਹੀ ਵੱਡਾ ਹੁੰਗਾਰਾ ਵੀ ਮਿਲਿਆ। ਯੂਟਿਊਬ ਉੱਪਰ ਕੁਝ ਹੀ ਘੰਟਿਆਂ ਵਿਚ ਗੀਤ ਨੂੰ ਦੋ ਲੱਖ ਤੋਂ ਵਾਰ ਵੇਖਿਆ ਗਿਆ। ਗਾਇਕ ਧੀਰਾ ਗਿੱਲ ਦਾ ਕਹਿਣਾ ਹੈ ਕਿ ਸਾਰੀ ਹੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹ ਗੀਤ ਤਿਆਰ ਕੀਤਾ ਹੈ ਅਤੇ ਆਸ ਹੈ ਕਿ ਪੰਜਾਬ ਸਰੋਤੇ ਉਹਨਾਂ ਦੀ ਮਿਹਨਤ ਉੱਪਰ ਪ੍ਰਵਾਨਗੀ ਦੀ ਮੋਹਰ ਜ਼ਰੂਰ ਲਗਾਉਣਗੇ।