
ਮਾਲੇਰਕੋਟਲਾ, 8 ਜੂਨ (ਪੰਜ ਦਰਿਆ ਬਿਊਰੋ)-ਪੰਜਾਬ ਦੇ ਨਵੇਂ ਬਣੇ 23ਵੇਂ ਜ਼ਿਲੇ ਮਾਲੇਰਕੋਟਲਾ ਦੇ ਨਵ-ਨਿਯੁਕਤ ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਸਾਹਿਬਾ ਆਈਪੀਐਸ ਨੂੰ ਪੰਜਾਬ ਦੇ ਉੱਘੇ ਵਾਤਾਵਰਨ ਪ੍ਰੇਮੀ ਤੇ ਉੱਘੇ ਸਮਾਜਸੇਵੀ ਸ. ਇੰਦਰਜੀਤ ਸਿੰਘ ਮੁੰਡੇ ਐਮ.ਡੀ ਕੇ.ਐਸ ਗਰੁੱਪ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ, ਨਾਲ ਹੀ ਐਸ.ਪੀ ਹੈਡਕੁਆਰਟਰ ਹਰਵੰਤ ਕੌਰ ਸਾਹਿਬਾ ਦਾ ਵੀ ਗੁਲਦਸਤਾ ਭੇਟ ਕਰਕੇ ਖੈਰ ਮਕਦਮ ਕੀਤਾ ਗਿਆ।ਇਸ ਮੌਕੇ ਸ.ਇੰਦਰਜੀਤ ਸਿੰਘ ਮੁੰਡੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਮਲੇਰਕੋਟਲਾ ਨੂੰ ਮਿਲੇ ਮਿਹਨਤੀ ਅਤੇ ਵਧੀਆ ਅਫਸਰਾਂ ਦੇ ਆਉਣ ਨਾਲ ਜਿਲਾ ਮਲੇਰਕੋਟਲਾ ਤਰੱਕੀ ਦੀਆਂ ਬੁਲੰਦੀਆਂ ਨੂੰ ਸਰ ਕਰੇਗਾ। ਇਸ ਮੌਕੇ ਰੀਡਰ-ਟੂ ਐਸਐਸਪੀ ਸੁਖਵਿੰਦਰ ਸਿੰਘ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ, ਰੁਲਦਾ ਸਿੰਘ ਚੁਹਾਣੇ ਆਦਿ ਹਾਜ਼ਰ ਸਨ।