
ਜਲੰਧਰ/ਹੁਸ਼ਿਆਰਪੁਰ ,(ਕੁਲਦੀਪ ਚੁੰਬਰ)-
ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਜੀ ਦਾ ਅਸ਼ੀਰਵਾਦ ਲੈ ਕੇ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਮਾਣਕ ਸੁਰਜੀਤ ਆਪਣਾ ਨਵਾਂ ਟਰੈਕ “ਬਾਪੂ” ਟਾਈਟਲ ਹੇਠ ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਜਲਦ ਹੀ ਹਾਜ਼ਰ ਹੋ ਰਿਹਾ ਹੈ । ਇਸ ਬਾਰੇ ਗੱਲਬਾਤ ਕਰਦਿਆਂ ਮਾਣਕ ਸੁਰਜੀਤ ਨੇ ਦੱਸਿਆ ਕਿ ਇਸ ਟਰੈਕ ਨੂੰ ਇੰਦਾ ਲੁਧਿਆਣੇ ਵਾਲਾ ਨੇ ਪੇਸ਼ ਕੀਤਾ ਹੈ ਅਤੇ ਇਸ ਦੇ ਬੋਲਾਂ ਨੂੰ ਕਾਕਾ ਜਾਗੋਵਾਲੀਆ ਨੇ ਕਲਮਬੱਧ ਕੀਤਾ ਹੈ । ਉਸ ਨੇ ਦੱਸਿਆ ਕਿ ਉਸ ਦੇ ਪਿਤਾ ਸਰਦਾਰ ਦਲੀਪ ਸਿੰਘ ਜੀ ਦੀ 25ਵੀਂ ਬਰਸੀ 16 ਜੂਨ ਨੂੰ ਹੈ , ਜਿਸ ਨੂੰ ਸ਼ਰਧਾਂਜਲੀ ਦੇਣ ਹਿੱਤ ਉਸ ਵਲੋਂ ਇਹ ਟਰੈਕ 15 ਜੂਨ ਨੂੰ ਵੱਖ ਵੱਖ ਸੋਸ਼ਲ ਸਾਈਟਾਂ ਅਤੇ ਯੂਟਿਊਬ ਚੈਨਲ ਤੇ ਰਿਲੀਜ਼ ਕਰ ਦਿੱਤਾ ਜਾਵੇਗਾ । ਇਸ ਟਰੈਕ ਨੂੰ ਗਰੀਨ ਸਟਾਰ ਐਂਟਰਟੇਨਮੈਂਟ ਕੰਪਨੀ ਵਲੋਂ ਲਾਂਚ ਕੀਤਾ ਜਾਵੇਗਾ। ਉਕਤ ਗਾਇਕ ਸਵਰਨ ਸਿੰਘ ਸਹੌਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ। ਜ਼ਿਕਰਯੋਗ ਹੈ ਕਿ ਮਾਣਕ ਸੁਰਜੀਤ ਨੇ ਲੰਬਾ ਸਮਾਂ ਬਤੌਰ ਏ ਸਹਿਯੋਗੀ ਗਾਇਕ ਅਤੇ ਸੰਗੀਤਕਾਰ ਵਜੋਂ ਅਣਗਿਣਤ ਸਟੇਜਾਂ ਤੇ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਜੀ ਦੇ ਨਾਲ ਕੰਮ ਕੀਤਾ । ਇਸ ਤੋਂ ਪਹਿਲਾਂ ਵੀ ਉਸ ਵਲੋਂ ਕਈ ਦੋਗਾਣੇ ਅਤੇ ਸੋਲੋ ਗੀਤ ਮਾਰਕੀਟ ਵਿਚ ਲਾਂਚ ਕੀਤੇ ਗਏ ਹਨ ,ਜਿਨ੍ਹਾਂ ਨੂੰ ਸਰੋਤਿਆਂ ਨੇ ਭਰਵਾਂ ਪਿਆਰ ਦੇ ਕੇ ਨਿਵਾਜਿਆ ।