2.9 C
United Kingdom
Sunday, April 6, 2025

More

    ਜਲੰਧਰ ਦੀ ਰੇਚਲ ਗੁਪਤਾ ਨੇ ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ

    ਜਲੰਧਰ-ਥਾਈਲੈਂਡ ਦੇ ਬੈਂਕਾਕ ਵਿੱਚ ਐੱਮਜੀਆਈ ਹੈੱਡਕੁਆਰਟਰ ਵਿਚ ਮਿਸ ਗ੍ਰੈਂਡ ਇੰਟਰਨੈਸ਼ਨਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਲੰਧਰ ਦੀ 20 ਸਾਲਾ ਰੇਚਲ ਗੁਪਤਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਜਾਣਕਾਰੀ ਮੁਤਾਬਕ ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਵਿਸ਼ਵ ਦੇ ਪ੍ਰਮੁੱਖ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ’ਤੇ ਪੰਜ ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਰੇਚਲ, ਇੱਕ ਸਾਬਕਾ ਮਿਸ ਸੁਪਰ ਟੇਲੈਂਟ ਆਫ ਦਿ ਵਰਲਡ 2022 ਨੇ ਅਗਸਤ ਵਿੱਚ ਜੈਪੁਰ ਵਿੱਚ ਆਯੋਜਿਤ ਇੱਕ ਕੌਮਾਂਤਰੀ ਮੁਕਾਬਲੇ ਵਿੱਚ ਮਿਸ ਗ੍ਰੈਂਡ ਇੰਡੀਆ ਦਾ ਖ਼ਿਤਾਬ ਜਿੱਤ ਕੇ ਅੰਤਰਰਾਸ਼ਟਰੀ ਮੰਚ ’ਤੇ ਇੱਕ ਸਥਾਨ ਪ੍ਰਾਪਤ ਕੀਤਾ। 70 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਰੇਚਲ ਪੂਰੇ ਮੁਕਾਬਲੇ ਦੌਰਾਨ ਚੋਟੀ ਦੇ ਦਾਅਵੇਦਾਰਾਂ ਵਿੱਚੋਂ ਇੱਕ ਰਹੀ। ਉਸਨੇ ਗ੍ਰੈਂਡ ਪੇਜੈਂਟਸ ਚੁਆਇਸ ਅਵਾਰਡ 2024 ਵੀ ਜਿੱਤਿਆ। ਇੰਸਟਾਗ੍ਰਾਮ ’ਤੇ ਇੱਕ ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਰੇਚਲ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਉਹ ਹੁਣ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦੇ ਹੋਏ ਐੱਮਜੀਆਈ ਲਈ ਗਲੋਬਲ ਅੰਬੈਸਡਰ ਵਜੋਂ ਸੇਵਾ ਕਰੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!