ਸਿਰਸਾ (ਰੇਸ਼ਮ ਸਿੰਘ ਦਾਦੂ) ਸੁਭਾਸ਼ ਜਿੰਦਲ ਮੈਮੋਰੀਅਲ ਸੋਸ਼ਲ ਵੈਲਫੇਅਰ ਟਰੱਸਟ ਰੋਡ਼ੀ ਵੱਲੋਂ ਬੀਤੇ ਦਿਨ ਸਾਬਕਾ ਸਰਪੰਚ ਸੁਭਾਸ਼ ਜਿੰਦਲ ਦੇ ਜਨਮ ਦਿਨ ‘ਤੇ ਸਰਦਾਰ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਜਿੱਥੇ ਸਾਬਕਾ ਸਰਪੰਚ ਸਵ: ਸੁਭਾਸ਼ ਜਿੰਦਲ ਵੱਲੋਂ ਸਮਾਜ ਵਿੱਚ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ, ਉੱਥੇ ਹੀ ਟਰੱਸਟ ਵੱਲੋਂ ਸੁਭਾਸ਼ ਜਿੰਦਲ ਦੇ ਪਿੱਛੇ ਚੱਲਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਮੁਖੀ ਸਰਦਾਰ ਤਰਸੇਮ ਸਿੰਘ ਨੇ ਕਿਹਾ ਕਿ ਸਵਰਗੀ ਸੁਭਾਸ਼ ਜਿੰਦਲ ਜੀ ਦਾ ਜੀਵਨ ਸਾਡੇ ਸਾਰਿਆਂ ਲਈ ਇੱਕ ਮਿਸਾਲ ਹੈ। ਉਨ੍ਹਾਂ ਨੇ ਸਾਰੀ ਉਮਰ ਸਮਾਜ ਦੀ ਸੇਵਾ ਕੀਤੀ ਅਤੇ ਨਿਰਸਵਾਰਥ ਸੇਵਾ ਕਰਦੇ ਹੋਏ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਇਹ ਪ੍ਰੋਗਰਾਮ ਵੱਡੇ ਪੱਧਰ ’ਤੇ ਕਰਵਾਇਆ ਜਾਣਾ ਸੀ ਪਰ ਇਲਾਕੇ ਦੇ ਇੱਕ ਫੌਜੀ ਦੀ ਸ਼ਹਾਦਤ ਕਾਰਨ ਇਹ ਸਮਾਗਮ ਛੋਟਾ ਕਰ ਦਿੱਤਾ ਗਿਆ।
ਟਰੱਸਟ ਦੇ ਮੀਤ ਪ੍ਰਧਾਨ ਸਰਦਾਰ ਨਾਜ਼ਰ ਸਿੰਘ ਪ੍ਰੇਮੀ ਨੇ ਕਿਹਾ ਕਿ ਟਰੱਸਟ ਆਉਣ ਵਾਲੇ ਸਮੇਂ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਰਹੇਗਾ ਅਤੇ ਲੋਕ ਭਲਾਈ ਦੇ ਕੰਮ ਕਰੇਗਾ ਜਿਸ ਦਾ ਆਮ ਲੋਕਾਂ ਅਤੇ ਲੋੜਵੰਦਾਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਸਰਦਾਰ ਰੁਲਦੂ ਸਿੰਘ ਨੰਬਰਦਾਰ, ਖੁਸ਼ੀ ਰਾਮ ਜਿੰਦਲ ਅਤੇ ਹਰੀਸ਼ ਜਿੰਦਲ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਜਿੰਦਲ ਦੇ ਜੀਵਨ ਨੂੰ ਯਾਦ ਕੀਤਾ।
ਇਸ ਮੌਕੇ ਟਰੱਸਟ ਦੇ ਸਰਪ੍ਰਸਤ ਸੁਸ਼ੀਲ ਅਗਰਵਾਲ, ਸਕੱਤਰ ਬਲਵੰਤ ਸਿੰਘ, ਪਾਲਾ ਸਿੰਘ, ਨਰਿੰਦਰ ਸਿੰਘ, ਸੁੱਖ ਦਰਸ਼ਨ ਜਿੰਦਲ, ਵਿਸ਼ੂ ਜਿੰਦਲ, ਕੁਬੇਰ ਜਿੰਦਲ ਸਮੇਤ ਕਈ ਪਤਵੰਤੇ ਹਾਜ਼ਰ ਸਨ।