ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫ਼ਰ ਹੋਇਆ ਹੋਰ ਸੁਖਾਲ
ਮਨਜੀਤ ਸਿੰਘ ਸਰਾਂ / ਟੋਰਾਂਟੋ
ਕੈਨੇਡਾ ਤੋਂ ਪੰਜਾਬ ਜਾਣ ਲਈ ਵਾਇਆ ਦਿੱਲੀ ਦੀ ਖੱਜਲ ਖੁਆਰੀ ਤੋ ਬਚਣ ਲਈ ਪਿੱਛਲੇ ਡੇਢ ਕੁ ਸਾਲ ਤੋ ਇਟਲੀ ਦੀ ਏਅਰ ਲਾਇਨ ਨਿਓਸ ਏਅਰ ਨੇ ਟਰਾਂਟੋ ਤੋ ਅੰਮ੍ਰਿਤਸਰ ਲਈ ਹਫ਼ਤੇ ‘ਚ ਦੋ ਉਡਾਣਾਂ ਸ਼ੁਰੂ ਕੀਤੀਆਂ ਸਨ। ਜਿਸ ਨੇ ਜਿੱਥੇ ਪੰਜਾਬ ਜਾਣ ਜਾਣ ਦਾ ਸਫ਼ਰ ਸੁਖਾਲਾ ਕੀਤਾ ਸੀ। ਉੱਥੇ ਵੱਡੀਆਂ ਏਅਰ ਲਾਈਨਾਂ ਨੂੰ ਵਖਤ ਖੜ੍ਹਾ ਕਰ ਦਿੱਤਾ ਸੀ ਤੇ ਹੁਣ ਸਰਦੀ ਰੁੱਤ ਦੀਆਂ ਛੁੱਟੀਆਂ ਹੋਣ ਕਰਕੇ ਦਸੰਬਰ ਤੋਂ ਨਿਓਸ ਏਅਰ ਨੇ ਟਰਾਂਟੋ ਤੋ ਅੰਮ੍ਰਿਤਸਰ ਦੀਆਂ ਉਡਾਣਾਂ 2 ਵਧਾ ਕੇ 4 ਕਰ ਦਿੱਤੀਆਂ ਹਨ। ਹੁਣ ਇਸ ਸਫ਼ਰ ਨੂੰ ਹੋਰ ਸੁਖਾਲਾ ਕਰਦਿਆਂ ਕਤਰ ਏਅਰਵੇਜ਼ ਟਰਾਂਟੋ ਤੋ ਅੰਮ੍ਰਿਤਸਰ ਵਾਇਆ ਦੋਹਾ ਕਤਰ ਹਫ਼ਤੇ ‘ਚ ਆਪਣੀਆਂ 3 ਉਡਾਣਾਂ ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਦਸੰਬਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ ਤੇ ਇਸ ਰਸਤੇ ਨਿਓਸ ਏਅਰ ਆਪਣੀਆਂ ਉਡਾਣਾਂ ਪਹਿਲਾਂ ਹੀ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਭਰ ਰਿਹਾ ਹੈ ਜੋ ਕਿ ਟਰਾਂਟੋ ਤੋ ਸ਼ਾਮ ਨੂੰ 7.45 ਦੇ ਸਮੇਂ ਤੇ ਉੱਡਦੀਆਂ ਹਨ। ਹੁਣ ਕਤਰ ਏਅਰਵੇਜ਼ ਦੀ ਨਵੀ ਉਡਾਣ ਟਰਾਂਟੋ ਨੂੰ ਵਾਇਆ ਦੋਹਾ ਕਤਰ ਅੰਮ੍ਰਿਤਸਰ ਨਾਲ ਜੋੜੇਗੀ। ਕਤਰ ਏਅਰਵੇਜ ਦੀ ਇਹ ਉਡਾਣ ਅੰਮ੍ਰਿਤਸਰ ਤੋਂ ਸਵੇਰੇ 4.10 ਤੇ ਉੱਡ ਕੇ 6.10 ਤੇ ਦੋਹਾ ਕਤਰ ਪੁੰਹਚੇਗੀ ਤੇ 3.45 ਮਿੰਟ ਦੀ ਸਟੇਅ ਤੋ ਬਾਅਦ ਦੁਪਿਹਰ 3.55 ਤੇ ਟਰਾਂਟੋ ਪੁਹੰਚੇਗੀ ਤੇ ਉਸੇ ਦਿਨ ਰਾਤ ਨੂੰ ਵਾਪਿਸ ਦੋਹਾ ਕਤਰ ਤੇ ਕਤਰ ਤੋਂ ਅੰਮ੍ਰਿਤਸਰ ਲਈ ਵਾਪਿਸ ਉਡਾਣ ਭਰੇਗੀ। ਇਸ ਤਰਾਂ ਟਰਾਂਟੋ ਤੋ ਅੰਮ੍ਰਿਤਸਰ ਦਾ ਸਫ਼ਰ 20 ਘੰਟਿਆਂ ‘ਚ ਤੈਅ ਕਰੇਗੀ। ਇਸ ਨਾਲ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਦਿੱਲੀ ਰਾਹੀਂ ਹੋਣ ਵਾਲੀ ਖੱਜਲ ਖੁਆਰੀ ਤੋਂ ਵੱਡੀ ਰਾਹਤ ਮਿਲੇਗੀ। ਇਸ ਕਰਕੇ ਪੰਜਾਬ ਆਉਣ ਵਾਲਿਆਂ ਨੂੰ ਇੰਨ੍ਹਾਂ ਉਡਾਣਾਂ ਦਾ ਇਸਤੇਮਾਲ ਕਰਕੇ ਇਸ ਕਦਮ ਨੂੰ ਸਫਲ ਬਣਾਉਣਾ ਚਾਹੀਦੀ ਹੈ।