12 C
United Kingdom
Thursday, March 5, 2026

More

    ਭਾਰਤ ਬਨਾਮ ਨਿਊਜ਼ੀਲੈਂਡ: ਭਾਰਤ ਨੇ ਆਪਣੀ ਧਰਤੀ ’ਤੇ 12 ਸਾਲਾਂ ਬਾਅਦ ਟੈਸਟ ਲੜੀ ਹਾਰੀ

    ਪੁਣੇ-ਪੁਣੇ ਟੈਸਟ ਮੈਚ ਦੌਰਾਨ ਭਾਰਤ ਨਿਊਜ਼ੀਲੈਂਡ ਹੱਥੋਂ 113 ਦੌੜਾਂ ਕਾਰਨ ਹਾਰ ਗਿਆ। ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਨੇ ਮਿਸ਼ੇਲ ਸੈਂਟਨਰ ਵੱਲੋਂ ਪੂਰੇ ਮੈਚ ਦੌਰਾਨ ਭਾਰਤ ਦੀਆਂ 13 ਵਿਕਟਾਂ ਝਟਕਾਏ ਜਾਣ ਸਦਕਾ ਜ਼ੋਰਦਾਰ ਜਿੱਤ ਦਰਜ ਕਰਦਿਆਂ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਭਾਰਤੀ ਟੀਮ ਅੱਜ ਜਿੱਤਣ ਲਈ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਪਣੀ ਦੂਜੀ ਪਾਰੀ ਵਿਚ 245 ਦੌੜਾਂ ਉਤੇ ਹੀ ਢਹਿ ਢੇਰੀ ਹੋ ਗਈ। ਇਸ ਤਰ੍ਹਾਂ ਭਾਰਤ ਨੂੰ 12 ਸਾਲਾਂ ਬਾਅਦ ਆਪਣੀ ਹੀ ਸਰਜ਼ਮੀਨ ਉਤੇ ਕੋਈ ਟੈਸਟ ਲੜੀ ਹਾਰਨੀ ਪਈ ਹੈ। ਇਸ ਤੋਂ ਪਹਿਲਾਂ ਭਾਰਤ ਨੂੰ 2012-13 ਦੇ ਖੇਡ ਮੌਸਮ ਦੌਰਾਨ ਇੰਗਲੈਂਡ ਨੇ 2-1 ਨਾਲ ਹਰਾਇਆ ਸੀ। ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਮਾਤ ਦਿੱਤੀ ਸੀ ਅਤੇ ਉਸ ਨੇ 1955-56 ਵਿਚ ਦੋਵਾਂ ਮੁਲਕਾਂ ਦੀਆਂ ਟੈਸਟ ਲੜੀਆਂ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਸਰਜ਼ਮੀਨ ਉਤੇ ਪਹਿਲੀ ਲੜੀ ਜਿੱਤੀ ਹੈ। ਸੈਂਟਨਰ ਨੇ ਭਾਰਤ ਦੀ ਦੂਜੀ ਪਾਰੀ ਦੌਰਾਨ 104 ਦੌੜਾਂ ਦੇ ਕੇ 6 ਵਿਕਟਾਂ ਲਈਆਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!