
ਦੁੱਖਭੰਜਨ ਸਿੰਘ ਰੰਧਾਵਾ
0351920036369
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |
ਜਿਉਂਦੀ ਰਹਿ ਨੀ ਜਾਨੇਂ ਤੇਰੇ,
ਸ਼ਹਿਰ ਨੂੰ ਸਲਾਮ ਏ |
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |
ਰਵੇਂ ਤੂੰ ਆਬਾਦ ਤੇਰੇ,
ਲਈ ਹੀ ਦੁਆਵਾਂ ਨੇਂ |
ਧੁੱਪਾਂ-ਧੁੱਪਾਂ ਮੇਰੀਆਂ,
ਤੇਰੀਆਂ ਹੀ ਛਾਂਵਾਂ ਨੇਂ |
ਤੇਰੇ ਲਈ ਮੰਗੀ ਹਰ,
ਖੈਰ ਨੂੰ ਸਲਾਮ ਏ |
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |
ਧੁਰ ਤੋਂ ਹੀ ਲਿਖੀਆਂ ਸੀ,
ਸਜਾਵਾਂ ਸਾਨੂੰ ਹੋਣੀਆਂ |
ਵਿਹੜੇ ਦੀਆਂ ਖੁਸੀ਼ਆਂ ,
ਨਾ ਬਣੀਆਂ ਪ੍ਰਾਹੁਣੀਆਂ |
ਜਿਹੜੀ ਨਿਕਲਦੀ ਦੀਦਿਓ,
ਓਸ ਨਹਿਰ ਨੂੰ ਸਲਾਮ ਏ |
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |
ਤੇਰੇ ਬਾਜੋਂ ਟੁੱਟ ਜਾਣੀਂ,
ਸਾਹਾਂ ਦੀ ਤੰਦ ਨੀ |
ਖੁੱਲਣੀ ਨਈਂ ਮੁੜ,
ਜੇ ਅੱਖ ਹੋ ਗਈ ਬੰਦ ਨੀ |
ਜਿਹੜਾ ਮੈਨੂੰ ਦੇ ਗਈਓਂ,
ਓਸ ਜ਼ਹਿਰ ਨੂੰ ਸਲਾਮ ਏ |
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |
ਹੋ ਗਏ ਨੇ ਵਾਧੇ ਮੇਰੀ,
ਜਾਨ ਨਾਲ ਡਾਢੇ ਨੀ |
ਰੋਜ਼ ਲਾਉਣ ਹੰਝੂ ਆ,
ਕੇ ਅੱਖੀਆਂ ਨਾ ਆਢੇ |
ਤੂੰ ਕੀਤਾ ਜਿਹੜਾ ਮੇਰੇ,
ਉੱਤੇ ਕਹਿਰ ਨੂੰ ਸਲਾਮ ਏ |
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |
ਮੇਰੇ ਕੋਲੋਂ ਮੇਰੀ ਤੂੰ ਤਾਂ,
ਹੋਂਦ ਖੋਹ ਕੇ ਬਹਿ ਗਈ |
ਮੇਰੀਆਂ ਆਸਾਂ ਦੀ ਹੱਥੋਂ,
ਪਿਉਂਦ ਖੋਹ ਕੇ ਬਹਿ ਗਈ |
ਤੂੰ ਮੈਨੂੰ ਜਿਹੜੀ ਦਿੱਤੀ ਏ,
ਦੁਪਹਿਰ ਨੂੰ ਸਲਾਮ ਏ |
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |
ਦੁੱਖਭੰਜਨ ਨੂੰ ਲੱਭਦਾ ਨਾ,
ਆਸਰਾ ਟਿਕਾਣਾ ਨੀ |
ਯਾਦ ਰੱਖੀਂ ਤੇਰੀ ਆਈ,
ਉਸਨੇ ਮਰ ਜਾਣਾ ਨੀ |
ਜਦੋਂ ਸੀ ਤੂੰ ਮਿਲੀ ਓਸ,
ਪਹਿਰ ਨੂੰ ਸਲਾਮ ਏ |
ਤੂੰ ਰਵੇਂ ਜਿੱਥੇ ਗਲੀ-ਗਲੀ,
ਆਪਣੇਂ ਤੇ ਗੈਰ ਨੂੰ ਸਲਾਮ ਏ |