8.9 C
United Kingdom
Saturday, April 19, 2025

More

    ਸ਼ਹਿਰ ਨੂੰ ਸਲਾਮ ਏ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |
    ਜਿਉਂਦੀ ਰਹਿ ਨੀ ਜਾਨੇਂ ਤੇਰੇ,
    ਸ਼ਹਿਰ ਨੂੰ ਸਲਾਮ ਏ |
    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |

    ਰਵੇਂ ਤੂੰ ਆਬਾਦ ਤੇਰੇ,
    ਲਈ ਹੀ ਦੁਆਵਾਂ ਨੇਂ |
    ਧੁੱਪਾਂ-ਧੁੱਪਾਂ ਮੇਰੀਆਂ,
    ਤੇਰੀਆਂ ਹੀ ਛਾਂਵਾਂ ਨੇਂ |
    ਤੇਰੇ ਲਈ ਮੰਗੀ ਹਰ,
    ਖੈਰ ਨੂੰ ਸਲਾਮ ਏ |
    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |

    ਧੁਰ ਤੋਂ ਹੀ ਲਿਖੀਆਂ ਸੀ,
    ਸਜਾਵਾਂ ਸਾਨੂੰ ਹੋਣੀਆਂ |
    ਵਿਹੜੇ ਦੀਆਂ ਖੁਸੀ਼ਆਂ ,
    ਨਾ ਬਣੀਆਂ ਪ੍ਰਾਹੁਣੀਆਂ |
    ਜਿਹੜੀ ਨਿਕਲਦੀ ਦੀਦਿਓ,
    ਓਸ ਨਹਿਰ ਨੂੰ ਸਲਾਮ ਏ |
    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |

    ਤੇਰੇ ਬਾਜੋਂ ਟੁੱਟ ਜਾਣੀਂ,
    ਸਾਹਾਂ ਦੀ ਤੰਦ ਨੀ |
    ਖੁੱਲਣੀ ਨਈਂ ਮੁੜ,
    ਜੇ ਅੱਖ ਹੋ ਗਈ ਬੰਦ ਨੀ |
    ਜਿਹੜਾ ਮੈਨੂੰ ਦੇ ਗਈਓਂ,
    ਓਸ ਜ਼ਹਿਰ ਨੂੰ ਸਲਾਮ ਏ |
    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |

    ਹੋ ਗਏ ਨੇ ਵਾਧੇ ਮੇਰੀ,
    ਜਾਨ ਨਾਲ ਡਾਢੇ ਨੀ |
    ਰੋਜ਼ ਲਾਉਣ ਹੰਝੂ ਆ,
    ਕੇ ਅੱਖੀਆਂ ਨਾ ਆਢੇ |
    ਤੂੰ ਕੀਤਾ ਜਿਹੜਾ ਮੇਰੇ,
    ਉੱਤੇ ਕਹਿਰ ਨੂੰ ਸਲਾਮ ਏ |
    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |

    ਮੇਰੇ ਕੋਲੋਂ ਮੇਰੀ ਤੂੰ ਤਾਂ,
    ਹੋਂਦ ਖੋਹ ਕੇ ਬਹਿ ਗਈ |
    ਮੇਰੀਆਂ ਆਸਾਂ ਦੀ ਹੱਥੋਂ,
    ਪਿਉਂਦ ਖੋਹ ਕੇ ਬਹਿ ਗਈ |
    ਤੂੰ ਮੈਨੂੰ ਜਿਹੜੀ ਦਿੱਤੀ ਏ,
    ਦੁਪਹਿਰ ਨੂੰ ਸਲਾਮ ਏ |
    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |

    ਦੁੱਖਭੰਜਨ ਨੂੰ ਲੱਭਦਾ ਨਾ,
    ਆਸਰਾ ਟਿਕਾਣਾ ਨੀ |
    ਯਾਦ ਰੱਖੀਂ ਤੇਰੀ ਆਈ,
    ਉਸਨੇ ਮਰ ਜਾਣਾ ਨੀ |
    ਜਦੋਂ ਸੀ ਤੂੰ ਮਿਲੀ ਓਸ,
    ਪਹਿਰ ਨੂੰ ਸਲਾਮ ਏ |
    ਤੂੰ ਰਵੇਂ ਜਿੱਥੇ ਗਲੀ-ਗਲੀ,
    ਆਪਣੇਂ ਤੇ ਗੈਰ ਨੂੰ ਸਲਾਮ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!