13.7 C
United Kingdom
Sunday, June 7, 2026

More

    ਆਂਗਣਵਾੜੀ ਇੰਪਲਾਇਜ਼ ਫੈਡਰੇਸ਼ਨ ਵੱਲੋਂ ਤਿੰਨ ਪੜਾਵੀ ਸੰਘਰਸ਼ ਦਾ ਐਲਾਨ

    ਅਸ਼ੋਕ ਵਰਮਾ
    ਸ੍ਰੀ ਮੁਕਤਸਰ ਸਾਹਿਬ, 20 ਜੂਨ। ਦੇਸ਼ ਭਰ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਲੈ ਕੇ ਆਂਗਣਵਾੜੀ ਇੰਪਲਾਇਜ ਫੈਡਰੇਸ਼ਨ ਆਫ਼ ਇੰਡੀਆ ਨੇ ਤਿੰੰੰੰਲ ਪੜਾਵੀ ਆਨਲਾਈਨ ਸੰਘਰਸ  ਦਾ ਐਲਾਨ ਕੀਤਾ ਹੈ। ਜੱਥੇਬੰਦੀ ਨੇ ਇਹ ਫੈਸਲਾ  ਦੇ ਕੌਮੀ ਨੇਤਾਵਾਂ ਦੀ ਇੱਕ ਆਨਲਾਇਨ ਮੀਟਿੰਗ ’ਚ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਉਲੀਕਿਆ ਹੈ।  ਇਹ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਦੱਸਿਆ ਕਿ 21 ਜੂਨ, 28 ਜੂਨ ਅਤੇ 1 ਜੁਲਾਈ ਨੂੰ ਸ਼ੋਸ਼ਲ ਮੀਡੀਆ ਰਾਹੀਂ ਦੇਸ਼ ਭਰ ਵਿਚ ਆਨਲਾਇਨ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 21 ਜੂਨ ਆਂਗਣਵਾੜੀ ਵਰਕਰਾਂ-ਹੈਲਪਰਾਂ ਦੀ ਸੇਵਾ ਮੁਕਤੀ ਮੌਕੇ ਪੈਨਸ਼ਨ ਦੀ ਮੰਗ ਨੂੰ ਉਠਾਇਆ ਜਾਵੇਗਾ, ਜਦ ਕਿ 28 ਜੂਨ ਨੂੰ ਵਰਕਰਾਂ ਤੇ ਹੈਲਪਰਾਂ ਨੂੰ ਪੱਕਾ ਕਰਨਾ ਦੀ ਮੰਗ ਕੀਤੀ ਜਾਵੇਗੀ। ਇਸੇ ਤਰਾਂ 1 ਜੁਲਾਈ ਨੂੰ ਪੰਜ ਸੂਤਰੀ ਮੰਗ ਪੱਤਰ ’ਚ ਦਰਜ ਮੰਗਾਂ ਨੂੰ ਲੈ ਕੇ ਮੁੱਦਾ ਉਠਾਇਆ ਜਾਵੇਗਾ।  
                     ਉਨਾਂ ਦੱਸਿਆ ਕਿ ਇਹਨਾਂ ਮੰਗਾਂ ਵਿਚ ਵਰਕਰਾਂ-ਹੈਲਪਰਾਂ ਨੂੰ ਪੱਕਾ ਕਰਨ ਦੀ ਮੰਗ ਜਾਂ ਘੱਟੋ-ਘੱਟ ਉਜਰਤਾ ਦੇ ਦਾਇਰੇ ਅੰਦਰ ਲਿਆੳਣ, ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿਵਾਉਣ, ਮਿੰਨੀ ਆਂਗਣਵਾੜੀ ਸੈਟਰਾਂ ਨੂੰ ਪੂਰੇ ਸੈਂਟਰ ਕਰਵਾਉਣ, 50 ਲੱਖ ਦਾ ਸਿਹਤ ਬੀਮਾ ਕਰਵਾਉਣ ਅਤੇ ਸੈਟਰਾਂ ਵਿਚ ਆਉਣ ਵਾਲੇ ਲਾਭ ਪਾਤਰੀਆਂ ਨੂੰ ਮਹਿੰਗਾਈ ਸੂਚਕ ਅੰਕ ਨਾਲ ਜੋੜ ਕੇ ਪੂਰਾ ਰਾਸ਼ਨ ਦੇਣ ਦੀ ਮੰਗ ਆਦਿ ਸ਼ਾਮਲ ਹੈ। ਕੌਮੀ ਪ੍ਰਧਾਨ ਨੇ ਦੱਸਿਆ ਕਿ ਇਹਨਾਂ ਮੰਗਾਂ ਨੂੰ ਲੈ ਕੇ ਵਰਕਰਾਂ ਅਤੇ ਹੈਲਪਰਾਂ ਮਿੱਥੇ ਹੋਏ ਪ੍ਰੋਗਰਾਮ ਅਨੁਸਾਰ ਘਰਾਂ ਦੇ ਅੰਦਰ ਹੀ ਆਪਣੇ ਪਰਿਵਾਰਕ ਮੈਬਰਾਂ ਨੂੰ ਨਾਲ ਲੈ ਕੇ ਅਤੇ ਹੱਥਾਂ ਵਿਚ ਮਾਟੋ, ਪੋਸਟਰ, ਬੈਨਰ ਲੈ ਕੇ ਸ਼ੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ ਸਰਕਾਰ ਦੇ ਕੰਨਾਂ ਤੱਕ ਪਹੰੁਚਾਉਣਗੀਆਂ। ਇਸ ਮੌਕੇ ਫੈਡਰੇਸ਼ਨ ਦੀਆਂ ਕੌਮੀ ਨੇਤਾਵਾਂ ਮਧੂ ਬਾਲਾ ਸ਼ਰਮਾ, ਸੰਤੋਸ਼ ਗੁੱਜਰ, ਗਰਿਮਾ, ਛੋਟਾ ਗਹਿਲੋਤ, ਰੂਪਾ ਸ਼ਸ਼ੋਲੀਆ ਤੇ ਕਿਰਨ ਬਾਲਾ ਆਦਿ ਮੌਜ਼ੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!