13.7 C
United Kingdom
Sunday, June 7, 2026

More

    ਮਿਸ਼ਨ ਫਤਿਹ ਤਹਿਤ ਮਾਨਸਾ ਪੁਲਿਸ ਨੇ ਸ਼ੁਰੂ ਕੀਤੀ ਚੇਤਨਾ ਮੁਹਿੰਮ

    ਅਸ਼ੋਕ ਵਰਮਾ
    ਮਾਨਸਾ, 20 ਜੂਨ।  ਨੋੋਵਲ ਕੋੋਰੋੋਨਾ ਵਾਇਰਸ (ਕੋਵਿਡ19) ਦੀ ਮਹਾਂਮਾਰੀ ਪੂਰੀ ਦੁਨੀਆ ਵਿੱਚ ਫੈਲ ਜਾਣ ਕਰਕੇ ਜਰੂਰੀ ਸਾਵਧਾਨੀਆਂ ਦੀ ਵਰਤੋੋਂ ਨਾਲ ਇਸ ਤੇ ਕਾਬੂ ਪਾਉਣ ਲਈ ਅੱਜ ਜਿਲਾ ਪੁਲਿਸ ਮਾਨਸਾ ਵੱਲੋੋਂ ਪੰਜਾਬ ਸਰਕਾਰ ਦੇ  ‘ਮਿਸਨ ਫਤਿਹ’ ਤਹਿਤ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਮਿਸ਼ਨ ਫਤਿਹ ਦਾ ਭਾਵ ਪੰਜਾਬ ਵਾਸੀਆਂ ਦੀ ਕੋਵਿਡ19 ਮਹਾਂਮਾਰੀ ਨੂੰ ਹਰਾਉਣ ਦੀ ਇੱਕ ਕੋਸ਼ਿਸ਼ ਹੈ। ਕੋਵਿਡ19 ਮਹਾਂਮਾਰੀ ਤੋੋਂ ਬਚਾਅ ਲਈ ਸਾਰੀਆਂ ਹਦਾਇਤਾਂ, ਨਿਯਮਾਂ ਦੀ ਪਾਲਣਾ ਕਰਨਾ ਤੇ ਗਰੀਬਾਂ ਪ੍ਰਤੀ ਆਪਣਾ ਫਰਜ ਨਿਭਾਅ ਕੇ ਸੂਬਾ ਸਰਕਾਰ ਨੂੰ ਆਪਣਾ ਸਹਿਯੋੋਗ ਦੇਣਾ ਹੀ ਮਿਸ਼ਨ ਫਤਿਹ ਹੈ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ‘ਮਿਸ਼ਨ ਫਤਿਹ’ ਤਹਿਤ ਮਾਨਸਾ ਪੁਲਿਸ ਨੂੰ 8000 ਪੈਂਫਲਿਟ ਅਤੇ 1000 ਬੈਜ ਪ੍ਰਾਪਤ ਹੋੋਏ ਸਨ। ਇਸ ਤੋੋਂ ਇਲਾਵਾ ਮਾਨਸਾ ਪੁਲਿਸ ਵੱਲੋੋਂ ਆਪਣੇ ਪੱਧਰ ਤੇ ਵੀ ਕਰੀਬ 15,000 ਪੈਫਲਿਟ ਅਤੇ 300 ਬੈਨਰਜ (ਵੱਡੇ/ਛੋਟੇ) ਛਪਵਾ ਕੇ ਜਿਲੇ ਦੀਆ ਢੁੱਕਵੀਆਂ ਥਾਵਾਂ (ਚੌਕਾਂ, ਮੋੜਾਂ, ਜਨਤਕ ਥਾਵਾਂ ਆਦਿ) ਤੇ ਲਗਵਾ ਕੇ ਸਾਵਧਾਨੀਆਂ ਵਰਤਦਿਆਂ ਕੋਰੋਨਾ ਤੇ ਫਤਿਹ ਪ੍ਰਾਪਤ ਕਰਨ ਦੇ ਸੁਨੇਹੇ ਨੂੰ ਲੋੋਕਾਂ ਤੱਕ ਪਹੁੰਚਾਇਆ ਗਿਆ ਹੈ।


                      ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 3200 ਫੇਸ ਮਾਸਕ ਮਾਨਸਾ ਪੁਲਿਸ ਵੱਲੋਂ ਲੋੜਵੰਦ ਲੋਕਾਂ ਨੂੰ ਵੰਡੇ ਗਏ ਅਤੇ  ਸਾਰੇ ਥਾਣਿਆਂ ਦੇ ਮੁੱਖ ਅਫਸਰ ਅਤੇ ਪਿੰਡ/ਵਾਰਡਵਾਈਜ ਪੁਲਿਸ ਅਫਸਰਾਂ ਰਾਹੀਂ ਸਾਰੇ ਪੈਫਲਿਟਾਂ ਨੂੰ ਪਬਲਿਕ ਵਿੱਚ ਵੰਡ ਕੇ ਉਹਨਾਂ ਨੂੰ ਮਿਸ਼ ਫਤਿਹ ਨਾਲ ਜੋੜਿਆ ਗਿਆ ਹੈ।ਜਿਲੇ ਦੀਆਂ ਸਮੂਹ ਪੰਚਾਇਤਾਂ, ਯੂਥ ਕਲੱਬਾਂ, ਵਪਾਰਕ ਜਥੇਬੰਦੀਆਂ ਤੋਂ ਇਲਾਵਾ ਕਰੋਨਾ ਮਹਾਂਮਾਰੀ ਖਿਲਾਫ ਜੰਗ ਜਿੱਤ ਕੇ ਠੀਕ ਹੋਏ 35 ਵਿਅਕਤੀਆਂ ਨੇ ਵੀ ਇਸ ਕੰਮ ’ਚ ਉਚੇਚੇ ਤੌੌਰ ’ਤੇ ਸ਼ਮੂਲੀਅਤ ਕੀਤੀ। ਆਮ ਪਬਲਿਕ ਨੂੰ ਅਤੇ ਦੁਕਾਨਦਾਰਾਂ ਨੂੰ ਜਰੂਰੀ ਸਾਵਧਾਨੀਆਂ ਜਿਵੇ 2 ਗਜ ਦੀ ਦੂਰੀ ਰੱਖਣ, ਮੂੰਹ/ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖਣ, ਹੱਥ ਸਾਬਣ ਨਾਲ ਵਾਰ ਵਾਰ ਧੋਣ, ਸੈਨੀਟਾਈਜਰ ਦੀ ਵਰਤੋੋਂ ਕਰਨ ਅਤੇ ਜਰੂਰੀ ਕੰਮ/ਐਮਰਜੈਂਸੀ ਪੈਣ ਤੇ ਹੀ ਘਰ ਤੋੋਂ ਬਾਹਰ ਨਿਕਲਣ ਆਦਿ ਦੀ ਪਾਲਣਾ ਯਕੀਨੀ ਬਨਾਉਣ ਲਈ ਟੀ. ਸਰਟਾਂ ਛਪਵਾ ਕੇ ਵੰਡੀਆ ਗਈਆਂ ਹਨ।
                       ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਜਿਸ ਤਰਾਂ ਪੰਜਾਬ ਪੂਰੇ ਭਾਰਤ ਵਿੱਚੋਂ ਕੋਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਵਿਚ ਮੁੱਢਲੇ ਰਾਜਾਂ ਵਿੱਚ ਰਿਹਾ ਹੈ, ਉਸੇ ਤਰਾਂ ਮਾਨਸਾ ਜਿਲਾ ਵੀ ਪੂਰੇ ਪੰਜਾਬ ਵਿੱਚੋੋਂ ਅੱਜ ਮੁੱਢਲੇ ਜਿਲਿਆਂ ਵਿੱਚ ਖੜਾ ਹੈ। ਉਨਾਂ ਦੱਸਿਆ ਕਿ ਜਿਲੇ ਵਿਚ 8973 ਵਿਅਕਤੀਆਂ ਨੇ ਕੋਵਾ ਐਪ ਡਾਊਨਲੋਡ ਕੀਤਾ ਹੈ। ਜਿਸ ਤਰਾਂ ਅੱਜ ਮਾਨਸਾ ਵਾਸੀਆਂ ਨੇ ਮਿਸਨ ਫਤਿਹ *ਚ ਵੱਡੀ ਸਮੂਲੀਅਤ ਕੀਤੀ ਹੈ, ਉਹ ਯਕੀਨਨ ਕਹਿ ਸਕਦੇ ਹਨ ਕਿ ਮਾਨਸਾ ਜਿਲਾ ਮਿਸਨ ਫਤਿਹ ਅਧੀਨ ਕਰੋਨਾ ਮਹਾਂਮਾਰੀ ’ਤੇ ਫਤਿਹ ਹਾਸਲ ਕਰਨ ਵਿੱਚ ਕਾਮਯਾਬ ਰਹੇਗਾ ਅਤੇ ਅਸੀਂ ਪੰਜਾਬ ਨੂੰ ਕਰੋਨਾ ਮੁਕਤ ਕਰਨ ਵਿੱਚ ਕਾਮਯਾਬ ਰਹਾਂਗੇ। ਐਸ.ਐਸ.ਪੀ. ਡਾ. ਭਾਰਗਵ ਵੱਲੋੋਂ ਆਮ ਲੋੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੁਲਿਸ ਪ੍ਰਸਾਸਨ ਦਾ ਸਾਥ ਦੇਣ ਤਾਂ ਕਿ ਇਸ ਮਹਾਂਮਾਰੀ ’ਤੇ ਜਲਦੀ ਫਤਿਹ ਹਾਸਲ ਕੀਤੀ ਜਾ ਸਕੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!