17 C
United Kingdom
Sunday, June 7, 2026

More

    ਹਿੰਮਤਪੁਰਾ ਵਾਸੀਆਂ ਨੇ ਕੀਤੀ ਵਿਕਾਸ ਲਈ ਸਹਾਇਤਾ ਦੀ ਹਿੰਮਤ

    ਮਾਣਕ ਖਾਨਾ ’ਚ ਦਾਨੀ ਸੱਜਣਾਂ ਦੇ ਨਾਮ  ਬੋਰਡ ਤੇ ਲਖਣ ਦਾ ਫੈਸਲਾ
     ਅਸ਼ੋਕ ਵਰਮਾ

    ਬਠਿੰਡਾ,20 ਜੂਨ। ਗ੍ਰਾਮ ਪੰਚਾਇਤ ਮਾਣਕ ਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਸਿੱਧੂ ਵੱਲੋ ਵਿਕਾਸ ਕਾਰਜਾਂ ਦੇ ਕੀਤੇ ਜਾ ਰਹੇ ਨਿਵੇਕਲੇ ਕੰਮਾ ਤੋ ਪ੍ਰਭਾਵਿਤ ਹੋ ਕੇ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਹਿੰਮਤਪੁਰਾ ਮਹਿਰਾਜ ਦੇ ਸਕੱਤਰ ਸੁਖਪਾਲ ਸਿੰਘ ਸੁੱਖੀ ਨੇ 10 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਪਿੰਡ ਹਿੰਮਤਪੁਰਾ ਉਹ ਪਿੰਡ ਹੈ ਜਿਸ ਨੂੰ ਸਰਬਪੱਖੀ ਵਿਕਾਸ ਕਰਵਾਉਣ ਦੇ ਮਾਮਲੇ ’ਚ ਮਾਣ ਹਾਸਲ ਹੈ।  ਹੁਣ ਇਸ ਪਿੰਡ ਦਾ ਕਲੱਬ ਪਿੰਡ ਮਾਣਕਖਾਨਾ ਦੀ ਧੀ ਸਰਪੰਚ ਦੇ ਸਿਰ ਤੇ ਹੱਥ ਰੱਖਣ ਲਈ ਅੱਗੇ ਆਇਆ ਹੈ।  ਇਸ ਤੋਂ ਬਿਨਾਂ ਪਿੰਡ ਮਾਣਕ ਖਾਨਾ ਦੇ ਸਹਾਇਕ ਰਜਿਸਟਰਾਰ ਹਰਮੀਤ ਸਿੰਘ ਭੁੱਲਰ ਨੇ 10 ਹਜਾਰ ਰੁਪਏ , ਫੌਜੀ ਲਖਵੀਰ ਸਿੰਘ ਤੇ ਖੇਤੀਬਾੜੀ ਮਹਿਕਮੇ ਦੇ ਕਰਮਚਾਰੀ ਮਹੇਸ਼ਇੰਦਰ ਸਿੰਘ ਨੇ 5- 5 ਹਜਾਰ, ਅਮਨਦੀਪ ਸਿੰਘ ਨੇ 4 ਹਜਾਰ ਰੁਪਏ ਅਤੇ ਪੰਜਾਬ ਪੁਲੀਸ ਦੇ ਕਾਸਟੇਬਲ ਸੁਮਨਦੀਪ ਸਿੰਘ ਨੇ 25 ਸੌ ਰੁਪਏ ਦਾ ਯੋਗਦਾਨ ਪਾਇਆ ਹੈ। ਇਸੇ ਦੌਰਾਨ ਰਾਊਡਗਲਾਸ ਫਾਊਡੇਸ਼ਨ ਮੋਹਾਲੀ ਵੱਲੋ ਕਰੋਨਾ ਮਹਾਂਮਾਰੀ ਦੌਰਾਨ 35 ਲੋੜਵੰਦ ਪ੍ਰੀਵਾਰਾਂ ਨੂੰ ਦੋ ਵਾਰ ਰਾਸ਼ਨ ਮੁਹੱਈਆ ਕਰਵਾਇਆ ਤੇ ਕੂੜੇ ਕਰਕਟ ਲਈ ਡਸਟਬਿਨ ਵੀ ਵੰਡੇ ।
                           ਸਰਪੰਚ ਸੈਸ਼ਨਦੀਪ ਕੌਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਗ੍ਰਾਮ ਪੰਚਾਇਤ ਨੂੰ ਸਰਕਾਰ ਤਰਫੋਂ ਬਹੁਤ ਹੀ ਨਗੂਣੀ ਗ੍ਰਾਂਟ ਪ੍ਰਾਪਤ ਹੋਈ ਹੈ ਅਤੇ ਪੰਚਾਇਤ ਦੇ ਕੋਲ ਆਪਣੇ ਬਹੁਤੇ ਆਮਦਨ ਦੇ ਸਰੋਤ ਨਹੀ ਹਨ ਇਸ ਕਰਕੇ ਵਿਕਾਸ ਕਾਰਜਾਂ ਵਿੱਚ ਦਿੱਕਤ ਪੇਸ਼ ਆਉਦੀ ਹੈ ਪਰ ਫੇਰ ਵੀ ਜਿਲਾ ਪ੍ਰਸ਼ਾਸ਼ਨ ਤੇ ਪੇਡੂ ਵਿਕਾਸ ਮਹਿਕਮੇ ਦੇ ਅਧਿਕਾਰੀਆ ਦੇ ਸਹਿਯੋਗ ਸਦਕਾ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ। ਉਨਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਦਾਨ ਦੇਣ ਵਾਲੇ ਸੱਜਣਾਂ ਦੇ ਨਾਮ ਸਾਂਝੀ ਥਾਂ ਉਪਰ ਬੋਰਡ ਤੇ ਲਿਖੇ ਜਾਣਗੇ । ਪੰਚ  ਚਰਨਜੀਤ ਕੌਰ ਤੇ ਰਣਜੀਤ ਕੌਰ ਨੇ ਸਰਕਾਰ ਨੂੰ  ਉਲਾਭਾਂ ਦਿੰਦਿਆ ਕਿਹਾ ਕਿ ਪਿੰਡ ਦੀ ਪੜੀ ਲਿਖੀ ਧੀ ਸਰਪੰਚ ਦੇ ਸਿਰ ਤੇ ਸਰਕਾਰ  ਮਿਹਰ ਭਰਿਆ ਹੱਥ  ਰੱਖੇ ਤੇ ਅਧੂਰੇ ਰਹਿੰਦੇ ਵਿਕਾਸ ਦੇ ਕੰਮਾਂ ਲਈ ਗ੍ਰਾਂਟਾ ਜਾਰੀ ਕਰੇ ।
                           ਦਸੱਣਯੋਗ ਹੈ ਕਿ ਗ੍ਰਾਮ ਪੰਚਾਇਤ ਨੇ ਆਪਣੀ ਤਰਫੋ ਅੋਰਤਾਂ ਦੇ ਮਾਣ ਸਨਮਾਣ ਲਈ ਸ਼ਗਨ ਸਕੀਮ , ਹਰ ਘਰ  ਦੇ ਬੂਹੇ ਅੱਗੇ ਨੇਮ ਪਲੇਟ ਲਾਉਣ ਤੋ ਇਲਾਵਾ ਬਰਸਾਤਾਂ ਦੇ ਪਾਣੀ ਦੇ ਸੰਭਾਲ ਲਈ ਰੇਟ ਰੀਚਾਰਜ ਪਿਟ ਹਰ ਘਰ ਵਿੱਚ ਬਨਾਇਆ ਜਾ ਰਿਹਾ ਹੈ । ਕੂੁੜੇ ਕਰਕਟ ਤੋ ਨਿਜਾਤ ਦਿਵਾੳਣ ਲਈ ਕੂੜਾ ਡੰਪ ਬਨਾਇਆ ਤੇ ਪਲਾਸਟਿਕ ਮੁਕਤ ਪਿੰਡ ਕਰਨ ਲਈ ਪੋਲੀਥੀਨ ਲਿਫਾਫਿਆਂ ਦੀ ਵਰਤੋ ਰੋਕਣ ਲਈ ਕੱਪੜੇ ਦੇ ਥੈਲੇ ਵੰਡੇ ਗਏ ਸਨ । ਬੋਧਿਕ ਵਿਕਾਸ ਲਈ ਲਾਇਬੇਰਰੀ ਦਾ ਨਿਰਮਾਣ ਅਤੇ ਸੋਲਰ ਸਟਰੀਟ ਲਾਇਟਾਂ , ਪਾਰਕ  ਬਨਾਉਣ ਵਰਗੇ ਕਾਰਜ ਸੰਪਨ ਕੀਤੇ ਹਨ । ਪਹਿਲਾਂ ਇਹ ਪਿੰਡ ਆਮ ਦੀ ਤਰਾਂ ਸੀ ਪਰ ਹੁਣ ਵਿਕਾਸ ਕਾਰਜਾਂ ’ਚ ਪੁਲਾਂਘਾਂ ਪੁੱਟਣੀਆਂ ਸ਼ੁਰੂ ਕੀਤੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!