ਅਸ਼ੋਕ ਵਰਮਾ
ਮਾਨਸਾ, 20 ਜੂਨ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਦਿੰਰ ਸਿੰਘ ਵੱਲੋ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਅਤੇ ਉਸ ਨੂੰ ਰੋਕਣ ਲਈ ਚਲਾਈ ਮਿਸ਼ਨ ਫਤਿਹ ਮੁਹਿੰਮ ਤਹਿਤ ਮਾਨਸਾ ਜਿਲੇ ਵਿੱਚ ਵੀ ਨਹਿਰੂ ਯੁਵਾ ਕੇਦਰ ਮਾਨਸਾ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀ ਅਗਵਾਈ ਹੇਠ ਇਹ ਮੁਹਿੰਮ ਲਗਾਤਾਰ ਜਾਰੀ ਰੱਖੇਗਾ। ਇਹ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸ਼ਿੰਘ ਘੰਡ ਨੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰ ਪਿੰਡਾਂ ਵਿੱਚ ਘਰ ਘਰ ਜਾਕੇ ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਵੱਧ ਤੋ ਵੱਧ ਘਰ ਵਿੱਚ ਹੀ ਰਹਿਣ ਅਤੇ ਬਾਹਰ ਨਾ ਨਿੱਕਲਣ ਦੀ ਅਪੀਲ ਕਰਨ ਦੇ ਨਾਲ ਨਾਲ ਮਾਨਸਾ ਦੇ ਸਿਲਾਈ ਸੈਟਰਾਂ ਦੀਆਂ ਲੜਕੀਆਂ ਵੱਲੋਂ ਤਿਆਰ ਕੀਤੇ ਮਾਸਕ ਵੀ ਵੰਡੇ ਜਾ ਰਹੇ ਹਨ।
ਸ਼੍ਰੀ ਘੰਡ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਹੀ ਆਸਰਾ ਫਾਊਡੇਸ਼ਨ ਬਰੇਟਾ ਦੇ ਨੌਜਵਾਨ ਅਤੇ ਯੂਥ ਕਲੱਬਾਂ ਦੇ ਮੈਬਰਾਂ ਵੱਲੋ ਸ਼ਹੀਦ ਗੁਰਤੇਜ ਸਿੰਘ ਦੇ ਅੰਤਮ ਸੰਸਕਾਰ ਮੋਕੇ ਵੀ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪਾਣੀ ਦੀ ਸੇਵਾ ਅਤੇ ਮੈਡੀਕਲ ਸੇਵਾਵਾਂ ਵੀ ਲੋਕਾਂ ਨੂੰ ਦਿੱਤੀਆਂ ਗਈਆਂ। ਆਸਰਾ ਫਾਊਡੇਸ਼ਨ ਦੇ ਵਲੰਟੀਅਰਾਂ ਨੂੰ ਸ਼੍ਰੀ ਘੰਡ ਵੱਲੋ ਉਹਨਾਂ ਦੀ ਹੋਸਲਾ ਅਫਜਾਈ ਲਈ ਮਿਸ਼ਨ ਫਤਿਹ ਦੇ ਬੈਜ ਲਗਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿਦੰਰ ਮਾਨਸ਼ਾਹੀਆ ਯੂਥ ਕਲੱਬ ਆਗੂ,ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ,ਅਜੈਬ ਸਿੰਘ ,ਡਾ,ਗਿਆਨ ਸਿੰਘ,ਤਰਸੇਮ ਮੰਦਰਾਂ ਪ੍ਰਧਾਨ ਬੇਗਮਪੁਰ ਵੈਲਫੇਅਰ ਸੁਸਾਇਟੀ ਆਲਮਪੁਰ ਮੰਦਰਾਂ,ਅਮਰਜੀਤ ਸਿੰਘ ਮਾਖਾ,ਮਨੋਜ ਕੁਮਾਰ ਛਾਪਿਆਂਵਾਲੀ,ਸੁਖਪਾਲ ਸਿੰਘ, ਗੁਲਾਬ ਸਿੰਘ, ਮਨਮਿੰਦਰ ਸਿੰਘ, ਪ੍ਰੇਮ ਸਿੰਘ, ਜੋਰਾ ਸਿੰਘ ਅਤੇ ਬੰਤ ਸਿੰਘ ਸਮੂਹ ਮੈਬਰਾਂ ਨੇ ਵੀ ਕੋਰੋਨਾ ਦੇ ਖਾਤਮੇ ਦਾ ਸਕਲੰਪ ਲਿਆ।