17 C
United Kingdom
Monday, September 7, 2026

More

    ਜੀਵਨ ਸਾਥੀ

    ਰਜਨੀ ਵਾਲੀਆ, ਕਪੂਰਥਲਾ

    ਜੀਵਨ ਸਾਥੀ ਤੋਂ ਬਿਨਾਂ ਜਿੰਦਗੀ ਅਧੂਰੀ ਏ,
    ਜੀਵਨ ਸਾਥੀ ਦੇ ਨਾਲ ਹੀ ਤਾਂ ਜਿੰਦਗੀ ਏ ਪੂਰੀ ਏ|

    ਛੱਡੀਂ ਨਾ ਇਕਂਲਿਆਂ ਤੂੰ ਤੁਰਿਆ ਰਈਂ ਨਾਲ ਵੇ,
    ਵੇ ਜੀਵਨ ਸਾਥੀਆ ਸਾਥ ਤੇਰਾ ਬਹੁਤ ਜਰੂਰੀ ਏ|

    ਤੇਰੇ ਹੀ ਉਤਸ਼ਾਹ ਨੇਂ ਲਿਖਣਾਂ ਜਾਰੀ ਕਰਵਾਇਆ ਵੇ,
    ਤੇਰੇ ਕਰਕੇ ਹੀ ਸਾਥੀਆ ਸਾਡੀ ਮਸ਼ਹੂਰੀ
    ਏ|

    ਬੋਲੇਂ ਸ਼ਹਿਦੋਂ ਮਿੱਠੜੇ ਬੋਲ ਤੇ ਮਨ ਨੂੰ ਭਾਵੇਂ
    ਤੂੰ,
    ਤਾਂ ਹੀ ਤਾਂ ਮੈਂ ਤੇਰੀ ਕਰਦੀ ਜੀ ਹਜੂਰੀ ਵੇ|

    ਤੂੰ ਸਾਥੀ ਸਰਗਮ ਵਰਗਾ ਤੇ ਹੈਂ ਸੋਹਣੀਂ ਤਾਲ ਜਿਹਾ,
    ਕਿੰਨੀ ਕਰਮਾਂ ਵਾਲੀ ਏ ਮੇਰੇ ਮਨ ਦੀ ਕਸਤੂਰੀ ਵੇ|

    ਤੂ ਚੰਨ ਵਰਗਾ ਵੇ ਦਿਲ ਦੇ ਅੰਬਰੀਂ ਚੜ ਜਾਂਦਾ,
    ਪੈਂਦੀ ਤੇਰੀ ਲੋਅ ਤੇ ਮੈਂ ਹੋ ਜਾਂਦੀ ਨੂਰੀ ਵੇ|

    ਸੂਟ ਸਵਾ ਪਟਿਆਲਾ ਸਿਰ ਫੁਲਕਾਰੀ ਲੈ ਲਈ ਮੈਂ,
    ਹੱਥੀਂ ਵੰਗਾਂ ਗਜਰੇ ਤੇ ਪੈਰੀ ਜੁੱਤੀ ਕਸੂਰੀ ਵੇ|

    ਬਸ ਲੋਕੀ ਕਰਦੇ ਗੱਲਾਂ ਕਿ ਅੱਜ ਕੱਲ
    ਬੋਲੇ ਨਾ,
    ਰਜਨੀ ਨੂੰ ਤੇਰੇ ਤੇ ਮਾਣ ਏ ਓ ਨਈਂ ਗਰੂਰੀ|

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!