ਗੁਰਸ਼ਰਨ ਕੌਰ ਦੇਵਗੁਣ
ਉਸ ਦਾ ਪ੍ਰਤੀਬਿੰਬ ਹਮੇਸ਼ਾਂ
ਮੇਰੇ ਦਿਲ ਵਿੱਚ
ਉੱਕਰਿਆ ਰਹਿੰਦਾ ਹੈ
ਜਿਸ ਨੇ ਮੇਰੀ
ਇਸ ਕਾਇਆ ਨੂੰ
ਜੱਗ ਵਿੱਚ ਲਿਆਉਂਣ ਲਈ
ਬ੍ਰਹਮਾਂ ਬਣ ਸਿਰਜਿਆ
ਜਨਮ ਤੋਂ ਬਾਅਦ
ਵਿਸ਼ਨੂੰ ਬਣ
ਪਾਲਿਆ ਪਲੋਸਿਆ
ਹਰ ਹੀਲਾ ਵਰਤਿਆ
ਮੇਰੀਆ ਲੋੜਾਂ
ਪੂਰੀਆਂ ਕਰਨ ਲਈ
ਜਦ ਵੀ ਕਿਸੇ ਦੁੱਖ ਨੇ
ਦਸਤਕ ਦਿੱਤੀ
ਢਾਲ਼ ਬਣੀ ਹਮੇਸਾ਼ਂ
ਮੇਰੀ ਜਿੰਦਗੀ ਦੇ ਸਾਰੇ ਗ਼ਮ
ਸਿ਼ਵ ਸੰਕਰ ਬਣ
ਜ਼ਜਬ ਕੀਤੇ ਉਸਨੇ
ਸਮੁੰਦਰ ਮੰਥਨ ਵਿੱਚੋਂ
ਨਿੱਕਲੇ ਜ਼ਹਿਰ ਵਾਂਗ
ਉਹ ਹੋਰ ਕੋਈ ਨਹੀਂ
ਉਹ ਹੈ ਮਾਂ…
ਮਾਂ ਸਿਰਫ਼ ਮਾਂ
ਮੇਰੀ ਮਾਂ , ਤੇਰੀ ਮਾਂ
ਸਭ ਦੀ ਮਾਂ
ਬ੍ਰਹਮਾਂ,ਵਿਸ਼ਨੂੰ ,ਮਹੇਸ਼ ਦਾ
ਦੂਜਾ ਨਾਂ ….
ਮਾਂ ਸਿਰਫ਼ ਮਾਂ
ਪਰਮ ਸ਼ਕਤੀ ਨੂੰ ਯਾਦ ਕਰਦਿਆਂ
ਕਹਿੰਦੇ ਹਾਂ ਪਰਮ-ਆਤ -ਮਾਂ
ਇਸੇ ਲਈ ਉੱਕਰਿਆ ਹੈ
ਮੇਰੇ ਦਿਲ ਵਿੱਚ ਉਸ ਦਾ ਨਾਂ
ਮਾਂ ਬੱਸ ਮਾਂ
ਮਾਂ……..|