7.5 C
United Kingdom
Sunday, March 8, 2026

More

    ਮਿੰਟੂ ਸਰਪੰਚ ਦੀ ਪੰਚਾਇਤ ਨੇ ਫਿਰ ਮਾਰੀ ਬਾਜ਼ੀ

    ਮਾਣ ਸਨਮਾਨ: “ਦੀਨ ਦਿਆਲ ਉਪਾਧਿਆਏ” ਪੁਰਸਕਾਰ ਨਾਲ ਪੂਰੇ ਪੰਜਾਬ ਵਿਚੋਂ ਫਿਰ ਸਨਮਾਨਿਤ ਹੋਇਆ ਪਿੰਡ ਰਣਸੀਂਹ ਕਲਾਂ
    • ਮੋਗਾ ਜ਼ਿਲੇ ਦਾ ਪਿੰਡ ਰਣਸੀਂਹ ਕਲਾਂ ਨੂੰ ਸਾਲ ਚੋਂ ਦੋ ਐਵਾਰਡ ਮਿਲੇ।
    • ਮੈਨੂੰ ਮੇਰੀ ਸਮੁੱਚੀ ਪੰਚਾਇਤ ਅਤੇ ਨੌਜਵਾਨਾਂ ਤੇ ਮਾਣ ਹੈ – ਸਰਪੰਚ ਪ੍ਰੀਤਇੰਦਰਪਾਲ ਮਿੰਟੂ

    ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

    ਮੋਗਾ ਜ਼ਿਲੇ ਦਾ ਪਿੰਡ ਰਣਸੀਂਹ ਕਲਾਂ ਇੱਕ ਵਾਰ ਫਿਰ ਬੁਲੰਦੀਆਂ ਨੂੰ ਛੂਹ ਰਿਹਾ ਹੈ ਜਿਸ ਦਾ ਸਿਹਰਾ ਜਾਂਦਾ ਪਿੰਡ ਦੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਦੇ ਸਿਰ ਆਪਣੇ ਪਿੰਡ ਨੂੰ ਰੋਲ ਮਾਡਲ ਬਣਾਉਣ ਦੇ ਮਨਸੂਬੇ ਨਾਲ ਸਰਪੰਚ ਪ੍ਰੀਤਇੰਦਰਪਾਲ ਮਿੰਟੂ ਨੇ ਆਪਣੀ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਤੋਂ ਇਲਾਵਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਉਹ ਆਪਣੇ ਪਿੰਡ ਰਣਸੀਂਹ ਕਲਾਂ ਨੂੰ ਦੁਨਿਆ ਦੇ ਨਕਸ਼ੇ ਤੇ ਉਭਰਿਆ ਦੇਖਣਾ ਚਾਹੁੰਦੇ ਸਨ ਸਰਪੰਚ ਦੀ ਮਿਹਨਤ ਨੇ ਆਪਣੇ ਰੰਗ ਵਖੇਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਤਹਿਤ ਪਹਿਲਾਂ ਪਿੰਡ ਰਣਸੀਂਹ ਕਲਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨਾਨਾ ਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਅਤੇ ਹੁਣ ਪਿੰਡ ਰਣਸੀਂਹ ਕਲਾਂ ਨੂੰ ਦੂਜਾ ਪੁਰਸਕਾਰ ਜੋਂ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਮਿਲਿਆ ਹੈ
    ਪਿੰਡ ਰਣਸੀਂਹ ਕਲਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਹੈ। ਇਹ ਇਸ ਸਾਲ ਮਿਲਣ ਵਾਲਾ ਦੂਜਾ ਰਾਸ਼ਟਰੀ ਐਵਾਰਡ ਹੈ ਜੋ ਰਣਸ਼ੀਹ ਕਲਾਂ ਨੂੰ ਵਿਕਾਸ ਕਾਰਜਾਂ ਲਈ ਮਿਲਿਆ ਹੈ। ਇਸ ਐਵਾਰਡ ਦਾ ਨਾਂ “ਦੀਨ ਦਿਆਲ ਉਪਧਿਆਏ” ਪੁਰਸਕਾਰ ਹੈ ਇਹ ਕੇਂਦਰ ਸਰਕਾਰ ਵੱਲੋਂ ਵਿਕਾਸ ਕਰਨ ਵਾਲੇ ਵੱਡੇ ਸ਼ਹਿਰਾਂ, ਬਲਾਕਾਂ ਅਤੇ ਪਿੰਡਾਂ ਨੂੰ ਦਿੱਤਾ ਜਾਂਦਾ ਹੈ। ਇਸ ਵਾਰ ਇਸ ਐਵਾਰਡ ਲਈ ਜਿੱਥੇ ਜ਼ਿਲ੍ਹੇ ਪੱਧਰ ਦਾ ਸ਼ਹਿਰ ਸਿਰੀ ਮੁਕਤਸਰ ਸਾਹਿਬ ਚੁਣਿਆਂ ਗਿਆ ਹੈ ਓਥੇ ਬਲਾਕਾਂ ਵਿੱਚ ਮਾਛੀਵਾੜਾ ਸਾਹਿਬ ਅਤੇ ਨਵਾਂਸ਼ਹਿਰ ਚੁਣੇ ਗਏ ਅਤੇ ਪੇਂਡੂ ਵਿਕਾਸ ਕਾਰਜਾਂ ਲਈ ਮੋਗਾ ਜ਼ਿਲੇ ਦਾ ਪਿੰਡ ਰਣਸ਼ੀਹ ਕਲਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰਕੇ ਮਾਣ ਦਿੱਤਾ ਗਿਆ ਹੈ। ਪਹਿਲੇ ਐਵਾਰਡ ਵਾਂਗੂ ਇਹ ਐਵਾਰਡ ਵੀ ਪੰਚਾਇਤ ਨੂੰ ਦਿੱਲੀ ਸੱਦ ਕੇ ਦਿੱਤਾ ਜਾਣਾ ਸੀ ਪਰ ਕਰੋਨਾ ਵਾਇਰਸ ਦੀਆਂ ਪਾਬੰਦੀਆਂ ਹੋਣ ਕਰਕੇ ਹੁਣ ਇਹ ਦੋਨੋਂ ਐਵਾਰਡ ਜਲਦ ਹੀ ਚੰਡੀਗੜ੍ਹ ਵਿਖੇ ਬੁਲਾ ਕੇ ਦਿੱਤੇ ਜਾਣਗੇ। ਜਿਸਦੀ ਜਾਣਕਾਰੀ ਸਬੰਧਿਤ ਅਧਿਕਾਰੀਆਂ ਨੇ ਕੱਲ੍ਹ ਫੋਨ ਤੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਨੂੰ ਦਿੱਤੀ। ਜਦੋਂ ਇਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਿੰਡ ਦੇ ਹਰ ਵਿਅਕਤੀ ਨੇ ਆਪਣੇ ਚਹੇਤੇ ਸਰਪੰਚ ਪ੍ਰੀਤਇੰਦਰਪਾਲ ਮਿੰਟੂ ਦੀ ਤਰੀਫ ਕਰਦੇ ਨਹੀਂ ਥੱਕਦੇ ।
    — ਇਸ ਸਬੰਧੀ ਪਿੰਡ ਦੇ ਬਜ਼ੁਰਗ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸਰਪੰਚ ਪ੍ਰੀਤਇੰਦਰਪਾਲ ਮਿੰਟੂ ਤੇ ਬਹੁਤ ਮਾਣ ਹੈ ਅਤੇ ਉਹ ਪਿੰਡ ਨੂੰ ਐਸੀ ਮੂਰਤ ਬਣਾਏਗਾ ਕਿ ਹਰ ਕੋਈ ਪਿੰਡ ਰਣਸੀਂਹ ਕਲਾਂ ਨੂੰ ਦੇਖਣ ਆਵੇਗਾ ਉਹਨਾਂ ਕਿਹਾ ਕਿ ਸਾਨੂੰ ਸਾਡੇ ਸਰਪੰਚ ਤੇ ਹਮੇਸ਼ਾ ਮਾਣ ਹੈ।

    ਕੀ ਕਹਿਣਾ ਹੈ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਦਾ
    ਇਸ ਸਬੰਧ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਜਿੱਥੇ ਇਹਨਾਂ ਦੋਨਾਂ ਐਵਾਰਡਾਂ ਲਈ ਮੇਰੇ ਪਿੰਡ ਦੀ ਸਮੂਹ ਪੰਚਾਇਤ ਅਤੇ ਨੌਜਵਾਨਾਂ ਦਾ ਰੋਲ ਹੈ ਉਸ ਦੇ ਨਾਲ ਨਾਲ ਉਹਨਾਂ ਬਲਾਕ ਨਿਹਾਲ ਸਿੰਘ ਵਾਲਾ ਦੇ ਬੀ ਡੀ ਓ ਕ੍ਰਿਪਾਲ ਸਿੰਘ, ਏ ਪੀ ਓ ਸਰਦਾਰ ਗੁਰਭੇਜ ਸਿੰਘ, ਸੈਕਟਰੀ ਸਰਦਾਰ ਹਰਪ੍ਰੀਤ ਸਿੰਘ ਅਤੇ ਸੈਕਟਰੀ ਕੁਲਵਿੰਦਰ ਸਿੰਘ ਦਾ ਬਹੁਤ ਧੰਨਵਾਦੀ ਹਾਂ। ਮੈਂ ਵਿਸ਼ੇਸ ਧੰਨਵਾਦ ਕਰਦਾ ਹਾਂ ਮੈਡਮ ਡਾਕਟਰ ਰੋਜ਼ੀ ਵੈਦ, ਡਾਕਟਰ ਕੰਗ ਜੀ ਅਤੇ ਵੀਰ ਪਰਮਜੀਤ ਸਿੰਘ ਭੁੱਲਰ ਜੀ ਦਾ ਜਿਹਨਾਂ ਦਾ ਮੈਨੂੰ ਬਹੁਤ ਸਹਿਯੋਗ ਰਿਹਾ।

    ਕਿਉਂ ਮਸ਼ਹੂਰ ਹੈ ਪਿੰਡ ਰਣਸੀਂਹ ਕਲਾਂ
    ਇਸ ਸਬੰਧੀ ਗੱਲ ਕਰਦਿਆਂ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਨੇ ਦੱਸਿਆ ਕਿ ਸਭ ਤੋਂ ਪਿੰਡ ਦੇ ਗੰਦੇ ਪਾਣੀ ਨੂੰ ਟ੍ਰੀਟਮੈਂਟ ਕਰਕੇ 100 ਏਕੜ ਜ਼ਮੀਨ ਨੂੰ ਦਿੱਤਾ ਗਿਆ
    — ਪੂਰਾ ਪਿੰਡ ਇੰਟਰਲੌਕ ਟਾਇਲਾਂ ਦਾ ਕਿ ਪਿੰਡ ਦੀ ਹਰ ਗਲੀ ਸੰਵਾਰੀ ਗੲੀ
    — ਪੂਰੇ ਪਿੰਡ ਦੇ ਚਾਰ ਚੁਫੇਰੇ ਦਰੱਖਤ ਅਤੇ ਉਹਨਾਂ ਦੀ ਸੰਭਾਲ ਲਈ ਟ੍ਰੀ ਗਾਰਡ ਲਗਾਏ ਗਏ
    — ਪਿੰਡ ਵਿੱਚ ਪਿੰਡ ਵਾਸੀਆਂ ਲਈ ਪਾਰਕ ਬਣਾਇਆ ਗਿਆ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!