24.8 C
United Kingdom
Wednesday, June 24, 2026

More

    ਪਿੰਡ ਰਾਏਸਰ ਵਿਖੇ ਝੋਨਾ ਲਾਉਣ ਲਈ ਆਇਆ ਪ੍ਰਵਾਸੀ ਮਜਦੂਰ ਕਰੋਨਾ ਪਾਜਿਟਿਵ

    ਮਹਿਲ ਕਲਾਂ 18 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਜਾਣਕਾਰੀ ਦਿੰਦੇ ਹੋਏ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ


    ਬਲਾਕ ਮਹਿਲ ਕਲਾਂ ਦੇ ਪਿੰਡ ਰਾਏਸਰ ਵਿਖੇ ਝੋਨਾ ਲਗਾਉਣ ਆਏ ਇੱਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਜੀ. ਜੀ. ਐੱਸ. ਮੈਡੀਕਲ ਕਾਲਜ ਫ਼ਰੀਦਕੋਟ ਦੇ ਮਾਈਕਰੋ ਬਾਇਓਲਾਜੀ ਵਿਭਾਗ ਵਲੋਂ ਜਾਰੀ ਰਿਪੋਰਟ ਨੇ ਇਸ ਪ੍ਰਵਾਸੀ ਮਜ਼ਦੂਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਬਿਹਾਰ ਨਾਲ ਸੰਬੰਧਿਤ ਹੈ, ਜੋ 10 ਜੂਨ ਨੂੰ ਆਪਣੇ 10 ਸਾਥੀਆਂ ਸਮੇਤ ਪਿੰਡ ਰਾਏਸਰ ਵਿਖੇ ਆਇਆ ਸੀ। ਨੋਡਲ ਅਫ਼ਸਰ ਡਾ. ਸਿਮਰਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 16 ਜੂਨ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਹੋਈ ਮੈਡੀਕਲ ਜਾਂਚ ਦੌਰਾਨ ਉਸ ਦਾ ਸੈਂਪਲ ਲੈ ਕੇ ਕੋਰੋਨਾ ਜਾਂਚ ਲਈ ਭੇਜਿਆ ਗਿਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਸੰਬੰਧਿਤ ਕਿਸਾਨ ਨੇ ਦੱਸਿਆ ਕਿ ਇਸ ਪ੍ਰਵਾਸੀ ਮਜ਼ਦੂਰ ‘ਚ ਕੋਈ ਲੱਛਣ ਨਹੀਂ, ਬਲਕਿ ਉਹ ਤਾਂ ਹੁਣ ਵੀ ਉਸ ਦੇ ਖੇਤ ‘ਚ ਆਪਣੇ ਸਾਥੀਆਂ ਨਾਲ ਝੋਨਾ ਲਗਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!