ਰਜਨੀ ਵਾਲੀਆ, ਕਪੂਰਥਲਾ
ਭਰਨੀ ਏ ਮੈਂ ਹੁਣੇਂ ਉਡਾਰੀ।
ਦੇਖੀ ਨਾ ਜਾ ਮੇਰੇ ਪਰਾਂ ਨੂੰ।
ਡਰ ਖਤਰਾ ਨਈਂ ਸਾਨੂੰ ਤੇ,
ਨਾ ਸਾਡੇ ਘਰਾਂ ਨੂੰ।
ਪੰਛੀ ਦਾ ਪਰਵਾਜ਼ ਨਾ ਰਿਸ਼ਤਾ ।
ਜੀਂਕਣ ਗਾਇਕ ਦਾ ਰਿਆਜ਼ ਨਾ ਰਿਸ਼ਤਾ।
ਖਿਡਾਰੀ ਹਰਕੇ ਜਿੱਤਿਆ ਚੰਗਾ,
ਯਾਰਾਂ ਦਾ ਜੀਉਂ ਯਾਰ ਨਾ ਰਿਸ਼ਤਾ।
ਆਵੇ ਆਈ ਤੇ ਜੰਗਾਂ ਜਿੱਤੇ,
ਮਿਆਨ ਦਾ ਤਲਵਾਰ ਨਾ ਰਿਸ਼ਤਾ।
ਸੱਤਰੰਗੀਆਂ ਪੀਘਾਂ ਪੈ ਜਾਵਣ,
ਦਿਲ ਦਾ ਬਣੇਂ ਜਦੋਂ ਪਿਆਰ ਨਾ ਰਿਸ਼ਤਾ।
ਇੱਕ ਆਸ਼ਿਕ ਦਾ ਮਾਸ਼ੂਕ ਦੇ,
ਹੁੰਦੈ ਜਦੋਂ ਦੀਦਾਰ ਨਾ ਰਿਸ਼ਤਾ।
ਇੱਕ ਫੱਕਰ ਦਾ ਨਾਲ ਫਕੀਰੀ ਨਾਲ,
ਜਦੋਂ ਭਗਤ ਦਾ ਹੋਏ ਕਰਤਾਰ ਨਾ ਰਿਸ਼ਤਾ।
ਜੀਂਕਣ ਬੱਚਿਆਂ ਨਾਲ ਮਾਵਾਂ ਕਰਦੀਆਂ,
ਤਿਉਂਪਰਦੇਸੀ ਦਾ ਘਰ ਬਾਹਰ ਨਾ ਰਿਸ਼ਤਾ।
ਜੀਉਂ ਖਾਦਾਂ ਦਾ ਧਰਤੀ ਦੇ ਨਾਲ,
ਤੇ ਫੌਜੀ ਦਾ ਹਥਿਆਰ ਨਾ ਰਿਸ਼ਤਾ।
ਰਜਨੀ,
ਏ ਤਾਂ ਝੂਠੇ ਝੂਠੇ ਨੇਂ ਸਭ,
ਏਥੇ ਜਨਮ ਜਨਮ ਦੇ ਮਿਲ ਗਏ,
ਝੂਠਾ ਏ ਸੰਸਾਰ ਦਾ ਰਿਸ਼ਤਾ ।