ਦੁੱਖਭੰਜਨ ਸਿੰਘ ਰੰਧਾਵਾ
0351920036369
ਤੁਸੀਂ ਰੱਬ ਤੋਂ ਕਿਉਂ ਨੀ ਡਰਦੇ,
ਰੱਬ ਏਥੇ ਈ ਏ।
ਤੁਹਾਡਾ ਲੋਕ ਤਸ਼ੱਦਦ ਜਰਦੇ,
ਰੱਬ ਏਥੇ ਈ ਏ।
ਪਿਆਰ ਨਾਲ ਸਭਨੂੰ ਸਮਝਾਓ,
ਹੱਥ ਜੋੜੋ ਕਹੋ ਘਰ ਨੂੰ ਜਾਓ,
ਸਭ ਅਮਲ ਕਹੀ ਤੇ ਕਰਦੇ।
ਰੱਬ ਏਥੇ ਈ ਏ
ਓਏ ਰੱਬ ਵੀ ਏਸੇ ਕਰਕੇ ਰੁੱਸਿਐ,
ਚੈਨ ਬ੍ਰਹਿਮੰਡ ਦਾ ਤਾਂ ਹੀ ਖੁੱਸਿਐ,
ਕਿਉਂ ਰੱਖਦੇ ਨਈਂ ਤੁਸੀਂ ਪਰਦੇ।
ਰੱਬ ਏਥੇ ਈ ਏ
ਕਿਉਂ ਰੱਬ ਦਾ ਦਿੱਤਾ ਪਚਦਾ ਨਈਂ ਜੇ,
ਕਿਉਂ ਪੱਖ ਪੂਰਦੇ ਸੱਚ ਦਾ ਨਈਂ ਜੇ,
ਆਲਮ ਦੇ ਨੈਣੀਂ ਹੰਝੂ ਤਰਦੇ।
ਰੱਬ ਏਥੇ ਈ ਏ
ਤੁਹਾਡੇ ਹੀ ਓ ਵੀਰ ਨੇਂ ਸਾਰੇ,
ਜੋ ਮਜ਼ਲੂਮਾਂ ਦੇ ਬਣਨ ਸਹਾਰੇ,
ਜੋ ਹਾਂ ਦੀ ਹਾਮੀਂ ਭਰਦੇ।
ਰੱਬ ਏਥੇ ਈ ਏ
ਮਜਬੂਰੀ ਘਰੋਂ ਬਾਹਰ ਲੈ ਆਵੇ,
ਕਿਹੜਾ ਹੱਡ ਤੁੜਾਉਣਾਂ ਚਾਵੇ,
ਘਰੇ ਜੇਕਰ ਹੋਵਣ ਸਰਦੇ।
ਰੱਬ ਏਥੇ ਈ ਏ
ਮਾਂ ਪਿਓ ਭੁੱਖੇ ਨਈਂ ਰੋਟੀ ਖਾਂਦੇ,
ਤੇ ਭੁੱਖੇ ਵੇਖੇ ਬਾਲ ਨਈਂ ਜਾਂਦੇ,
ਬੱਚਿਆਂ ਵਾਲੇ ਸਭ ਕੁਝ ਹਰਦੇ।
ਰੱਬ ਏਥੇ ਈ ਏ
ਨਿਮਾਣੇਂ ਜਏ ਬਣ ਜਾਓ ਸਾਰੇ,
ਕਰਨਾ ਸਭਨੇ ਰਲ ਪ੍ਰਚਾਰ ਏ,
ਕਿਉਂ ਅਮਨ ਦੇ ਪਰ ਕੁਤਰਦੇ।
ਰੱਬ ਏਥੇ ਈ ਏ
ਓ ਵੀ ਕਿਸੇ ਦਾ ਪਿਓ ਹੁੰਦਾ ਏ,
ਤੁਹਾਡੇ ਸਾਹਮਣੇ ਜੋ ਹੁੰਦਾ ਏ,
ਪਿੱਛੇ ਛੱਡੇ ਤੁਸੀਂ ਵੀ ਘਰਦੇ।
ਰੱਬ ਏਥੇ ਈ ਏ
ਦੁੱਖਭੰਜਨ ਤਾਂ ਬਸ ਮੰਗਦੈ ਖੈਰਾਂ,
ਹਮਦਰਦੀ ਵਿਖਾਓ,ਵਿਖਾਓ ਨਾ ਜ਼ਹਿਰਾਂ,