9.6 C
United Kingdom
Saturday, March 7, 2026

More

    ਅਕਾਲੀ ਆਗੂਆਂ ਵੱਲੋਂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਕੀਤਾ ਗਿਆ ਸਨਮਾਨਿਤ

    ਸੁਖਬੀਰ ਸਿੰਘ ਬਾਦਲ ਵੱਲੋਂ ਸ. ਗਰੇਵਾਲ ਨੂੰ ਪਾਰਟੀ ਦੀ ਕੌਰ ਕਮੇਟੀ ਦਾ ਚੌਥੀ ਵਾਰ ਮੈਂਬਰ ਬਣਾਉਣਾ ਵੱਡੇ ਮਾਣ ਵਾਲੀ ਗੱਲ -ਡੰਗ, ਚੌਹਾਨ

    ਲੁਧਿਆਣਾ, 18 ਜੂਨ (ਖਾਲਸਾ)

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਨਿੱਡਰ ਅਤੇ ਉਸਾਰੂ ਸੋਚ ਵਾਲੀ ਪੰਥਕ ਸ਼ਖਸੀਅਤ ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦਾ ਮੈਬਰ ਨਿਯੁਕਤ ਕਰਨਾ ਸਮੁੱਚੇ ਪਾਰਟੀ ਵਰਕਰਾਂ ਲਈ ਵੱਡੇ ਮਾਣ ਵਾਲੀ ਗੱਲ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਨਿਗਮ ਲੁਧਿਆਣਾ ਵਿੱਚ ਵਿਰੋਧੀ ਧਿਰ ਦੇ ਆਗੂ ਸ.ਹਰਭਜਨ ਸਿੰਘ ਡੰਗ ਅਤੇ ਪਾਰਟੀ ਦੇ ਕੌਮੀ ਜੱਥੇਬੰਦਕ ਸੱਕਤਰ ਸ.ਸੁਰਿੰਦਰ ਸਿੰਘ ਚੌਹਾਨ ਨੇ ਸਾਂਝੇ ਤੌਰ ਤੇ ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਕਿਹਾ ਕਿ ਸ.ਗਰੇਵਾਲ ਨੋ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਪਾਰਟੀ ਪ੍ਰਧਾਨ ਵੱਲੋਂ ਸੋਪੀ ਗਈ ਹਰ ਵੱਡੀ ਜਿੰਮੇਵਾਰੀ ਨੂੰ ਪੂਰੀ ਵਫਾਦਾਰੀ,ਸੁਹਿਰਦਤਾ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ। ਜਿਸ ਨੂੰ ਮੁੱਖ ਰੱਖਦਿਆਂ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਆਪ ਜੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦਾ ਸਤਿਕਾਰਤ ਮੈਬਰ ਅਤੇ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਹੈ। ਇਸ ਤੋਂ ਪਹਿਲਾਂ ਸ.ਸੁਰਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਪੁੱਜੇ ਪ੍ਰਮੁੱਖ ਆਕਾਲੀ ਆਗੂਆਂ ਨੇ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵਧਾਈ ਦਿੱਤੀ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ । ਇਸ ਸਮੇਂ ਅਕਾਲੀ ਆਗੂ ਸ.ਮਹਿੰਦਰ ਸਿੰਘ ਕੰਡਾ, ਚਰਨਜੀਤ ਸਿੰਘ ਪੀਐਸਬੀ,ਸ.ਮਹਿੰਦਰ ਪਾਲ ਸਿੰਘ ਕਾਕਾ, ਲਵਪ੍ਰੀਤ ਸਿੰਘ ਗਿੱਲ,ਮਨਜੋਤ ਸਿੰਘ ਪਾਹਵਾ, ਆਦਿ ਵਿਸ਼ੇਸ਼ ਤੌਰ ਤੇ ਹਾਜਿਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!