ਅਸ਼ੋਕ ਵਰਮਾ
ਬਠਿੰਡਾ, 17 ਜੂਨ।
ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਹਸਪਤਾਲ ਗੋਨਿਆਣਾ ਵਿਖੇ ਸਟਾਫ ਨੇ ਇੱਕ ਦੂਜੇ ਦੇ ਕਰੋਨਾ ਮਿਸ਼ਨ ਫਤਿਹ ਬੈਜ ਲਗਾਕੇ ਹੌਸਲਾ ਅਫਜਾਈ ਕੀਤੀ ।

ਸੀਨੀਅਰ ਮੈਡੀਕਲ ਅਫਸਰ ਗੋਨਿਆਣਾ ਡਾ ਅਨਿਲ ਗੋਇਲ ਨੇ ਕਿਹਾ ਕਿ ਕੋਰੋਨਾ ਖਿਲਾਫ ਇਸ ਮਿਸ਼ਨ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਬਲਾਕ ਗੋਨਿਆਣਾ ਦੇ 70 ਪਿੰਡਾਂ ਵਿੱਚ ਸਿਹਤ ਵਰਕਰ,ਏ.ਐਨ.ਐਮ ਅਤੇ ਆਸ਼ਾ ਵਰਕਰਾਂ ਬਾਹਰਲੇ ਦੇਸ਼ਾਂ ਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਦੇ ਘਰਾਂ ਵਿੱਚ ਲੱਛਣਾਂ ਦੀ ਜਾਂਚ ਕਰਨ ਲਈ ਜਾ ਰਹੇ ਹਨ। ਉਨਾਂ ਦੱਸਿਆ ਕਿ ਸਿਹਤ ਸੁਪਰਵਾਈਜਰਾਂ ਵੱਲੋਂ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਅਤੇ ਸੀ.ਐਚ.ੳ. ਪਿੰਡ ਪੱਧਰ ਤੇ ਬਿਮਾਰ ਮਰੀਜਾਂ ਦਾ ਮੁਢਲਾ ਇਲਾਜ ਕਰ ਰਹੇ ਹਨ ।

ਬਲਾਕ ਐਜੂਕੇਟਰ ਲਖਵਿੰਦਰ ਸਿੰਘ ਵੱਲੋਂ ਕਰੋਨਾ ਤੋਂ ਬਚਾਅ ਅਤੇ ਸਰਕਾਰ ਦੀਆਂ ਹਦਾਇਤਾਂ ਨੂੰ ਸਟਾਫ ਅਤੇ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਉਹ ਪੂਰੇ ਬਲਾਕ ਵਿਖੇ ਕਰੋਨਾ ਕੋਆਰਡੀਨੇਟਰ ਦੀ ਡਿਊਟੀ ਵੀ ਨਿਭਾ ਰਹੇ ਹਨ । ਸਿਵਲ ਹਸਪਤਾਲ ਗੋਨਿਆਣਾ ਵਿਖੇ ਵੀ ਸਾਰਾ ਡਾਕਟਰੀ, ਨਰਸਿੰਗ ਅਤੇ ਫਾਰਮਾਸਿਸਟ ਅਮਲਾ ਦਿਨ ਰਾਤ ਸ਼ੱਕੀ ਮਰੀਜਾਂ ਦੇ ਕਰੋਨਾ ਸੈਂਪਲ ਲੈਣ, ਹੋਰ ਮਰੀਜਾਂ ਦਾ ਇਲਾਜ ਕਰਨ ਵਿੱਚ ਲੱਗਾ ਹੋਇਆ ਹੈ ।ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਡਾ ਸ਼ਿਵਾਨੀ ਗੋਇਲ, ਨਰਸਿੰਗ ਸਿਸਟਰ ਪਰਮਿੰਦਰ ਕੌਰ ਅਤੇ ਉਹਨਾਂ ਦੀ ਟੀਮ ਤੇ ਜਿਹਨਾਂ ਨੇ ਕਰਫਿਊ ਅਤੇ ਲਾਕਡਾਊਨ ਦੌਰਾਨ ਵੀ ਗਰਭਵਤੀ ਔਰਤਾਂ ਨੂੰ ਸਾਰੀਆਂ ਸੇਵਾਂਵਾ ਪ੍ਰਦਾਨ ਕੀਤੀਆਂ ਹਨ ।

ਉਨਾਂ ਕਿਹਾ ਕਿ ਹਸਪਤਾਲ ’ਚ ਕਰੋਨਾ ਦੇ ਸੈਂਪਲ ਲੈ ਰਹੀ ਟੀਮ ਜਿਸ ਵਿੱਚ ਡਾ.ਯਾਦਵਿੰਦਰ ਸਿੰਘ (ਨੋਡਲ ਅਫਸਰ) ਡਾ.ਲਵਦੀਪ ਸਿੰਘ, ਜਸਵਿੰਦਰ ਕੌਰ ਸੀ.ਐਚ.ੳ., ਤੇਜਿੰਦਰ ਕੌਰ ਐਲ.ਟੀ., ਪਲਵਿੰਦਰ ਕੌਰ ਸਟਾਫ ਨਰਸ, ਜਸਪ੍ਰੀਤ ਸਿੰਘ ਫਾਰਮਾਸਿਸਟ, ਵਰਿੰਦਰ ਸਿੰਘ ੳੇੁਪਵੈਦ ਦੀਆਂ ਸੇਵਾਵਾਂ ਵੀ ਸ਼ਲਾਘਾਯੋਗ ਹਨ । ਲਖਵਿੰਦਰ ਸਿੰਘ ਬੀਈਈ ਨੇ ਕਿਹਾ ਕਿ ਇੱਕ ਕਰੋਨਾ ਮਰੀਜ ਦੀ ਪੁਸ਼ਟੀ ਹੋਣ ਨਾਲ ਪੂਰੇ ਸ਼ਹਿਰ ਵਿੱਚ ਸਹਿਮ ਪਸਰ ਜਾਂਦਾ ਹੈ, ਪਰੰਤੂ ਇਸ ਤਰਾਂ ਦੇ ਮਹੌਲ ਵਿੱਚ ਕਰਮਚਾਰੀਆਂ ਵੱਲੋਂ ਕਰੋਨਾ ਮਰੀਜਾਂ ਦੀ ਇਲਾਜ ਕਰਨਾ ਅਤੇ ਉਹਨਾਂ ਨਾਲ ਰਹਿਣਾ ਕਾਬਲੇ ਤਰੀਫ ਹੈ । ਉਹਨਾਂ ਕਿਹਾ ਕਿ ਸਿਵਲ ਹਸਪਤਾਲ ਗੋਨਿਆਣਾ ਦੇ ਕਰਮਚਾਰੀਆਂ ਦੇ ਮਿਸ਼ਨ ਫਤਿਹ ਬੈਜ ਲਗਾਉਣ ਨਾਲ ਉਹ ਉਤਸ਼ਾਹ ਨਾਲ ਭਰ ਗਏ ਅਤੇ ਆਪਣੇ ਆਪ ਤੇ ਮਾਣ ਮਹਿਸੂਸ ਕਰਨ ਲੱਗੇ ਹਨ।