ਦੁੱਖਭੰਜਨ ਸਿੰਘ ਰੰਧਾਵਾ
0351920036369

ਮੈਂ ਵੀ ਮਿੱਟੀ,
ਤੂੰ ਵੀ ਮਿੱਟੀ,
ਅਸੀਂ ਮਿੱਟੀਓ ਮਿੱਟੀ ਹੋਏ।
ਮੋਹ ਮਿੱਟੀ ਦਾ ਮਿੱਟੀ,
ਨਾਲ ਹੋਇਆ।
ਤੇ ਮਿੱਟੀ ਧਾਹੋਂ ਧਾਹੀਂ ਰੋਏ।
ਇੱਕ ਆਸ਼ਿਕ ਹੋਣ,
ਫਕੀਰਾਂ ਵਰਗੇ।
ਦੂਜਾ ਇਸ਼ਕੇ ਦੇ,
ਭੱਠ ਨਿਰਮੋਹੇ।
ਬਿਨਾਂ ਅਗਨ ਦੇ
ਜਲਦਾ ਏ ਦਿਲ
ਜਦੋਂ ਯਾਦ ਕੁਲਹਿਣੀਂ ਛੋਹੇ।
ਜਗਾ ਜਗਾ ਤੋਂ,
ਨੋਚਣ ਪੀੜਾਂ,
ਤੇ ਚੀਸ ਥਾਂ ਥਾਂ ਤੋਂ ਟੋਹੇ।
ਕੱਲੀ ਕਾਰੀ ਜਿੰਦ ਤੇ,
ਕੱਲਰ ਵਾਂਗੂੰ ਇਸ਼ਕ,
ਨੇਂ ਖਾਧਾ।
ਭੁੱਬਾਂ ਬਣ ਪਟਰਾਣੀਂ ਆਇਆਂ,
ਤੇ ਗਮ ਬਣ ਆਇਆ ਸ਼ਹਿਜ਼ਾਦਾ।
ਮੈਂ ਵੀ ਆਪਣੀ ਹੋਣੀ,
ਦੇ ਨਾਲ ਕੀ ਕਰ ਬੈਠਾ ਵਾਅਦਾ।
ਡੰਗਣ ਆ ਕੇ ਨਾਗ ਕਾਲੇ,
ਤੇ ਮੈਨੂੰ ਚੜੀਆਂ,
ਖੂਬ ਨੇਂ ਜ਼ਹਿਰਾਂ।
ਮੈਨੂੰ ਦੱਸੋ ਮੈਂ ਕਿਹੜੀ ਥਾਂ ਤੇ,
ਭੁੱਬੀਂ ਰੋਵਾਂ ਤੇ ਕਿਹੜੀ ਥਾਵੇਂ ਠਹਿਰਾਂ।
ਹੱਥ ਮੇਰੇ ਠੂਠਾ ਏ,
ਯਾਰੋ ਮੰਗੀਆਂ ਹੋਈਆਂ,
ਫਰਿਆਦਾਂ ਦਾ।
ਰੋਂਦਾ ਪਿੱਟਦਾ,
ਧਾਹਾਂ ਮਾਰਦਾ,
ਸਿਵਿਆਂ ਚੋਂ ਆ ਗਿਆ,
ਕਾਫਲਾ ਯਾਦਾਂ ਦਾ।