
ਮੋੜਾ ਬਈ ਮੋੜਾ ਹਾਹਾ ਹਾਅ
ਜਿਹੜਾ ਨਹੀਂ ਸੀ ਹੋਣਾ ਹੋ ਰਿਹਾ,
ਵੇਖੀਂ ਵਿਕਣਗੇ ਕਿਵੇਂ ਬਜ਼ਾਰ ਖੜ੍ਹੇ।
ਪਾ ਲੈਣਗੇ ਕੀਲ ਵਿੱਚ ਪਟਾਰੀ,
ਹਨ ਏਥੇ ਵੀ ਸਪੇਰੇ ਮਾਹਰ ਬੜੇ।
ਨਿੱਕਲ ਕੁੱਛੜੋਂ ਮੁੜ ਵੜਣ ਪਟਾਰੀ,
ਜਿਹੜੇ ਘੰਧੇੜੇ ਸੀ ਕੁਹਾਰ ਚੜ੍ਹੇ।
ਮਾਰ ਟਪੂਸੀਆਂ ਆ ਵੜੇ ਪਾਣੀ,
ਜਦੋਂ ਹੋਏ ਨਾ ਮੈਦਾਨ ਪਾਰ ਰੜੇ।
ਚੱਟ ਪੱਤਣ ਮੱਛੀਆਂ ਮੁੜ ਆਵਣ,
ਲੋਕੀਂ ਵੇਖਣ ਕੰਢੇ ਬਾਹਰ ਖੜ੍ਹੇ।
ਨਿੱਤ ਵੱਜਦੀਆਂ ਡੱਡੂ ਟਪੂਸੀਆਂ ਨੂੰ,
ਲੋਕੀ ਵੇਖ ਕੇ ਤਾਰ ਤਾਰ ਝੜੇ।
ਕਹੀਏ ਭੁੱਲਿਆ ਸੁਬ੍ਹਾ ਦੇ ਰੁੱਸਿਆਂ ਨੂੰ,
ਜਿਹੜਾ ਸ਼ਾਮ ਨੂੰ ਘਰਬਾਰ ਵੜੇ।
ਰੰਗ ਬਦਲਣੇ ਬੋਲਣਾ ਝੂਠ ‘ਭਗਤਾ’,
ਚਲਿੱਤਰ ਸਿਆਸੀਆਂ ਦੇ ਹਜ਼ਾਰ ਬੜੇ।
………………
ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ)
+1-604-751-1113