ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ, ਕੁਲਦੀਪ ਗੋਹਲ)

ਮਜ਼ਦੂਰ ਔਰਤਾਂ ਸਿਰ ਚੜਿਆ ਮਾਈਕਰੋ ਫਾਇਨਾਂਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮੁਆਫ ਕਰਾਉਣ ਲਈ, ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਿੰਦਿਆਂ ਵੱਲੋਂ ਲੋਕਾਂ ਤੋਂ ਆਰ ਬੀ ਆਈ ਦੀਆਂ ਹਿਦਾਇਤਾਂ ਧੱਜੀਆਂ ਉਡਾ ਕੇ ਜਬਰੀ ਕਿਸ਼ਤਾਂ ਵਸੂਲਣ ਦੇ ਖਿਲਾਫ ਅੱਜ ਸ਼ੈਕੜੇ ਮਜ਼ਦੂਰ ਔਰਤਾਂ ਨੇ ਐਸ ਡੀ ਐਮ ਨਿਹਾਲ ਸਿੰਘ ਵਾਲਾ ਵਿਖੇ ਕਰਜਾ ਮੁਕਤੀ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਂਓ ਸਮਾਜ ਸੇਵੀ ਲੱਖਾ ਸਿੰਘ ਸਿਧਾਣਾ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਅੰਬੇਡਕਰ ਨੌਜਵਾਨ ਸਭਾ ਵੱਲੋਂ ਸੋਨੀ ਹਿੰਮਤਪੁਰਾ ਡਾ ਜਗਰਾਜ ਨਿਹਾਲ ਸਿੰਘ ਵਾਲਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਥੇ ਕਾਰਪੋਰੇਟ ਘਰਾਣਿਆਂ ਦਾ 68607ਕਰੋੜ ਦਾ ਕਰਜ਼ਾ ਮੁਆਫ ਕਰ ਤੇ ਗਰੀਬ ਲੋਕਾਂ ਤੋਂ ਜਬਰੀ ਕਿਸ਼ਤਾਂ ਵਸੂਲ ਸਮਾਜਿਕ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਿੰਦੇ ਗਰੀਬ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਤੋਂ ਬਾਜ ਨਾ ਆਏ ਤਾਂ ਘਿਰਾਓ ਕਰਕੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਸੰਬੋਧਨ ਜਿੱਥੇ ਮਨੋਹਰ ਬਸਤੀ ਚ ਹੱਡਾਰੋੜੀ ਚੁੱਕੇ ਜਾਣ ਦੀ ਮੰਗ ਕੀਤੀ ਉੱਥੇ ਬਕਾਇਦਾ ਮਤਾ ਪਾਸ ਕਰਕੇ ਝੋਨੇ ਦੀ ਲਵਾਈ ਲਈ ਨਾਦਰਸ਼ਾਹੀ ਫੁਰਮਾਨ ਜਾਰੀ ਕਰਨ ਵਾਲੀਆਂ ਪੰਚਾਇਤਾਂ ਖਿਲਾਫ ਕਾਰਵਾਈ ਤੇ ਕੇਂਦਰ ਸਰਕਾਰ ਵੱਲੋਂ ਮੰਡੀ ਬੋਰਡ ਭੰਗ ਕਰਕੇ ਫਸਲ ਦੀ ਖਰੀਦ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਵੀ ਸ਼ਖਤ ਸ਼ਬਦਾਂ ਚ ਨਿਖੇਧੀ ਕੀਤੀ। ਇਸ ਮੌਕੇ ਆਗੂਆਂ ਨੇ ਕਰਜਾ ਮੁਕਤੀ ਅੰਦੋਲਨ ਲਈ ਵਿਸ਼ਾਲ ਲਾਮਬੰਦੀ ਕਰ ਵੱਡੇ ਸ਼ੰਘਰਸਾਂ ਦਾ ਸੱਦਾ ਦਿੱਤਾ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਜਗਤਾਰ ਹਿੰਮਤਪੁਰਾ ਸਿੰਦਰਪਾਲ ਕੌਰ ਲੰਡੇ ਕਰਮਜੀਤ ਕੌਰ ਧੂੜਕੋਟ ਕੇਵਲ ਸਿੰਘ ਸੈਦੋਕੇ ਪਰਮਜੀਤ ਕੌਰ ਘੋਲੀਆ ਖੁਰਦ ਰੀਨਾ ਲੁਹਾਰਾ ਆਦਿ ਨੇ ਵੀ ਸੰਬੋਧਨ ਕੀਤਾ।