9.6 C
United Kingdom
Saturday, March 7, 2026

More

    ਦਿੱਲੀ ‘ਚ ਕੋਰੋਨਾ ਨਾਲ ਵਿਗੜੇ ਹਾਲਾਤ

    ਅਮਿਤ ਸ਼ਾਹ ਨੇ ਸੰਭਾਲੀ ਕਮਾਨ ; ਸਾਰੀਆਂ ਪਾਰਟੀਆਂ ਦੀ ਬੈਠਕ ਸ਼ੁਰੂ

    ਨਵੀਂ ਦਿੱਲੀ(ਪੰਜ ਦਰਿਆ ਬਿਊਰੋ)

    ਰਾਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਰਚਾ ਸੰਭਾਲ ਲਿਆ ਹੈ। ਕੋਰੋਨਾ ਖ਼ਿਲਾਫ਼ ਲੜਾਈ ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਿਤ ਸ਼ਾਹ ਨੇ ਸੋਮਵਾਰ ਨੂੰ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ। ਬੈਠਕ ‘ਚ ਸ਼ਾਮਲ ਹੋਣ ਲਈ ‘ਭਾਰਤੀ ਜਨਤਾ ਪਾਰਟੀ’, ‘ਕਾਂਗਰਸ’ ਤੇ ‘ਬਹੁਜਨ ਸਮਾਜ ਪਾਰਟੀ’ ਤੇ ਨਾਲ ਹੀ ‘ਆਮ ਆਦਮੀ ਪਾਰਟ’ ਨੂੰ ਵੀ ਬੁਲਾਈ ਗਿਆ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਦੀ ਮੰਨੀਏ ਤਾਂ ਅਮਿਤ ਸ਼ਾਹ ਦਿੱਲੀ ਦੀਆਂ ਰਾਜਨੀਤਿਕ ਦਲਾਂ ਨਾਲ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨਾਲ ਨਿਪਟਨ ਦੇ ਉਪਾਅ ‘ਤੇ ਚਰਚਾ ਕਰਨਗੇ। ਨਾਲ ਹੀ ਰਾਜਨੀਤਿਕ ਦਲਾਂ ਦੀ ਰਾਏ ਵੀ ਲੈਣਗੇ।

    ਸਾਰੀਆਂ ਪਾਰਟੀਆਂ ਦੀ ਬੈਠਕ ਨੂੰ ਲੈ ਕੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਦਾਨ ਅਨਿਲ ਚੌਧਰੀ (Delhi Pradesh Congress Committee president Anil Chaudhary) ਦਾ ਕਹਿਣ ਹੈ ਕਿ ਉਹ ਬੈਠਕ ‘ਚ ਲਾਜ਼ਮੀ ਰੁਪ ਨਾਲ ਸ਼ਾਮਲ ਹੋਣਗੇ। ਉਨ੍ਹਾਂ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ। ਜੋ ਇਸ ਬੈਠਕ ‘ਚ ਰੱਖੇ ਜਾਣਗੇ। ਅਨਿਲ ਚੌਧਾਰੀ ਨੇ ਕਿਹਾ ‘ਮੈਨੂੰ ਗ੍ਰਹਿ ਮੰਤਰਾਲੇ ਤੋਂ ਬੈਠਕ ਦੀ ਜਾਣਕਾਰੀ ਮਿਲੀ ਹੈ। ਮੈਂ ਬੈਠਕ ‘ਚ ਭਾਹ ਲਵਾਂਗਾ ਤੇ ਲੋਕਾਂ ਤੋਂ ਮਿਲੇ ਸੁਝਾਵਾਂ ਨੂੰ ਗ੍ਰਹਿ ਮੰਤਰੀ ਦੇ ਸਾਹਮਣੇ ਰੱਖਾਂਗਾ।’ ਉੱਥੇ ਹੀ ਭਾਜਪਾ ਵੱਲੋਂ ਇਸ ਬੈਠਕ ‘ਚ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁੱਪਤਾ ਸ਼ਿਰਕਤ ਕਰ ਸਕਦੇ ਹਨ। ਭਾਰਤੀ ਜਨਤਾ ਪਾਰਟੀ ਇਸ ਬੈਠਕ ‘ਚ ਘੱਟ ਟੈਸਟਿੰਗ ਸਮੇਤ ਹਸਪਤਾਲਾਂ ਦੀ ਵਿਵਸਥਾ ਦਾ ਸੁਝਾਅ ਦੇ ਸਕਦੀ ਹੈ।
    ਇਸ ਤੋਂ ਪਹਿਲਾਂ ਐਤਵਾਰ ਨੂੰ ਅਮਿਤ ਸ਼ਾਹ ਦੀ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਦਿੱਲੀ ਦੇ ਤਿੰਨ ਨਗਰ ਨਿਗਮਾਂ ਦੇ ਮੇਅਰ ਤੇ ਕਮਿਸ਼ਨਰ ਦੇ ਨਾਲ ਦੋ-ਦੋ ਮੀਟਿੰਗਾਂ ਕੀਤੀਆਂ ਸੀ। ਇਸ ‘ਚ ਕਈ ਅਹਿਮ ਫ਼ੈਸਲੇ ਲਏ ਗਏ ਸਨ।

    ਜ਼ਿਕਰਯੋਗ ਹੈ ਕਿ ਦਿੱਲੀ ‘ਚ ਐਤਵਾਰ ਨੂੰ ਹੁਣ ਤਕ ਕੋਰੋਨਾ ਵਾਇਰਸ ਦੇ 2,224 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸੂਬੇ ‘ਚ ਕੁੱਲ ਮਰੀਜ਼ਾਂ ਦਾ ਅੰਕੜਾ 41,182 ਹੋ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵੱਧ ਕੇ 1300 ਦੇ ਪਾਰ ਚੱਲੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!