ਰਜਨੀ ਵਾਲੀਆ, ਕਪੂਰਥਲਾ
ਜਿੰਦਗੀ ਦੀ ਮਸ਼ਕੂਰ ਹਾਂ,
ਮੈਨੂੰ ਜਿੰਦਗੀ ਦੇ ਨਾਲ ਪਿਆਰ।
ਮੈਂ ਔਕੜਾਂ ਸਰ ਕਰਨੀਆਂ ਜਾਣਦੀ,
ਮੈਨੂੰ ਆਪਣੇ ਤੇ ਇਤਬਾਰ।
ਦੱਸੋ ਦੁਨੀਆਂ ਵਾਲਿਓ ਮੈਨੂੰ,
ਕਿਸ ਚੀਜ਼ ਦੀ ਕਮੀ ਏ।
ਮੇਰੇ ਨਾਲ ਮੇਰੇ ਦੋ ਬੱਚੜੇ,
ਤੇ ਨਾਲ ਪੂਰਾ ਪਰਿਵਾਰ ਹੈ।
ਮੈਂ ਮਜ਼ਹਬਾਂ ਤੋਂ ਉੱਚਾ ਸੋਚਦੀ,
ਮੇਰਾ ਮਜ਼ਹਬ ਹੈ ਬਸ ਇਮਾਨ।
ਜਿੱਥੇ ਜੀਅ ਮੇਰੇ ਨਾਲ ਜਾ ਬੈਠਦੇ,
ਉਥੇ ਹੀ ਮੇਰਾ ਘਰ ਬਾਹਰ ਹੈ।
ਮੈਂ ਕੋਸ਼ਿਸ਼ ਕਰਨੀ ਨਈਂ ਛੱਡਦੀ,
ਹੋਵੇ ਮੰਜ਼ਿਲ ਕੋਸ਼ਿਸ਼ ਦੇ ਨਾਲ।
ਜਿੱਤ ਦਾ ਨਗਾੜਾ ਵੱਜਣੈਂ ,
ਭਾਵੇਂ ਅੱਜ ਝੋਲੀ ਵਿੱਚ ਹਾਰ ਹੈ।
ਮੈਂ ਮਨ ਆਪਣੇਂ ਦੀ ਮੰਨ ਦੀ,
ਮੇਰਾ ਮਨ ਮੇਰਾ ਉਸਤਾਦ।
ਮੇਰੀ ਕਲਮ ਹੀ ਮੇਰੀ ਸ਼ਕਤੀ,
ਮੇਰੀ ਕਲਮ ਮੇਰਾ ਹਥਿਆਰ।
ਰਜਨੀ ਸੌਖਾ ਨਈਂ ਕੁਝ ਪਾਵਣਾਂ,
ਪਾਉਣ ਲਈ ਡੱਕਣੇਂ ਪੈਣ ਤੁਫਾਨ।
ਸੋਚ ਭਰੀ ਵਿਚਾਰਾਂ ਚੰਗਿਆਂ ਨਾ,
ਨਵੀਂ ਖੰਭਾਂ ਵਿੱਚ ਉਡਾਰ ਹੈ।