18 C
United Kingdom
Wednesday, July 22, 2026

More

    ਪਿਆਰ ਵੇ

    ਗੀਤਕਾਰ ਦੁੱਖਭੰਜਨ ਰੰਧਾਵਾ
    0351920036369

    ਮੈਨੂੰ ਤੇਰੇ ਨਾਲ ਯਾਰਾ ਏਨਾਂ,
    ਕੂ ਪਿਆਰ ਏ।
    ਦਿਲ ਹੌਲਾ ਹੋਜੇ ਅੱਜ ਰੋਣ,
    ਦਾ ਵਿਚਾਰ ਏ।

    ਮੈਂ ਜਾਨ ਦੇਣੀਂ ਰੱਬ ਨੂੰ,
    ਤੇ ਜਿੰਦ ਤੈਥੋਂ ਵਾਰੀ ਏ।
    ਮੈਂ ਤਾਂ ਤੈਨੂੰ ਪਾਉਣ ਦੇ ਲਈ,
    ਖੂਹ ਚ ਛਾਲ ਮਾਰੀ ਏ।
    ਮੈਂ ਜਿੱਤਿਆ ਹਾਂ ਭਾਵੇਂ ਮੇਰੀ,
    ਏਦੇ ਵਿੱਚ ਹਾਰ ਏ।
    ਮੈਨੂੰ ਤੇਰੇ ਨਾਲ ਯਾਰਾ ਏਨਾ

    ਅੱਜ ਰੋਈ ਜਾਵਾਂ ਬਹਿਕੇ,
    ਕਿਤੇ ਮੈਂ ਇਕੱਲਾ ਨੀਂ।
    ਰੱਬ ਕਰੇ ਹੋ ਜਾਵਾਂ ਮੈਂ,
    ਚਾਹੁੰਦਾ ਚਾਹੁੰਦਾ ਝੱਲਾ ਨੀਂ।
    ਰੂਹ ਏ ਕੁਰਲਾਈ ਅੱਜ,
    ਬੜੀ ਆਵਾਜ਼ਾਰ ਏ।
    ਮੈਨੂੰ ਤੇਰੇ ਨਾਲ ਯਾਰਾ ਏਨਾ

    ਏਥੇ ਪੁੱਛਿਆ ਮੈਂ ਤੇਰਾ ਹਾਲ,
    ਮੈਨੂੰ ਕੋਈ ਦੱਸੇ ਨਾ।
    ਮੇਰੇ ਦਿਲ ਚ ਸਕੂਨ ਵਾਲੀ,
    ਗੱਲ ਕੋਈ ਵੱਸੇ ਨਾ।
    ਮੇਰਾ ਹੁਣ ਇੱਕੋ ਇੱਕ ਰਾਖਾ,
    ਕਰਤਾਰ ਏ।
    ਮੈਨੂੰ ਤੇਰੇ ਨਾਲ ਯਾਰਾ ਏਨਾ

    ਅੱਖਰ ਬੀਮਾਰ ਮੇਰੇ ਕੰਨੇਂ,
    ਟਿੱਪੀਆਂ ਬੀਮਾਰ ਨੀ।
    ਮੇਰੇ ਦਿਲ ਦੇ ਸਮੁੰਦਰ ਚ,
    ਸਿੱਪੀਆਂ ਬੀਮਾਰ ਨੀ।
    ਰੁਮਕਦੀ ਸੀ ਪੌਣ ਜੋ,
    ਓ ਵੀ ਤਾਂ ਬੀਮਾਰ ਏ।
    ਮੈਨੂੰ ਤੇਰੇ ਨਾਲ ਯਾਰਾ ਏਨਾ

    ਇਸ਼ਕੇ ਦੀ ਭੱਠ ਨੂੰ ਲੂਹਣ,
    ਦਾ ਸਰਾਪ ਏ।
    ਮੌਲਾ ਏਦੇ ਥੱਲੇ ਅੱਗਾਂ ਡਾਹੁਣ,
    ਵਾਲਾ ਆਪ ਏ।
    ਗਮ ਇਸ਼ਕੇ ਦੀ ਵੇਲ ਨੂੰ,
    ਕਰਦਾ ਤਿਆਰ ਏ।
    ਮੈਨੂੰ ਤੇਰੇ ਨਾਲ ਯਾਰਾ ਏਨਾ

    ਦੁੱਖਭੰਜਨ ਨੇ ਜਿੰਦਗੀ ਨੂੰ,
    ਕਰਤਾ ਸਲਾਮ ਏ।
    ਇਸ਼ਕੇ ਦੇ ਕੰਮ ਮਾੜੇ ਓ ਤਾਂ,
    ਐਂਵੇਂ ਈ ਬਦਨਾਮ ਏ।
    ਤੇਰੇ ਓ ਚਮ ਦਾ ਨਈਂ ਰੂਹ,
    ਦਾ ਹੱਕਦਾਰ ਏ।
    ਮੈਨੂੰ ਤੇਰੇ ਨਾਲ ਯਾਰਾ ਏਨਾ ਏਨਾ,
    ਕੂ ਪਿਆਰ ਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!