ਲੁਧਿਆਣਾ(ਪੰਜ ਦਰਿਆ ਬਿਊਰੋ)
ਪੰਜਾਬ ਦੇ ਪ੍ਰਸਿੱਧ ਡੇਰਾ ਭੈਣੀ ਸਾਹਿਬ (ਲੁਧਿਆਣਾ) ਦੇ ਨਾਮਧਾਰੀ ਮੁਖੀ ਉਦੈ ਸਿੰਘ ਸਮੇਤ 300 ਸਾਥੀਆਂ ਵੱਲੋਂ ਜੀਵਨ ਨਗਰ (ਹਰਿਆਣਾ) ਸਥਿਤ ਨਾਮਧਾਰੀ ਧਰਮਕੰਡੇ ‘ਤੇ ਹਮਲਾ ਕਰ ਕੇ ਧੱਕੇ ਨਾਲ ਕਬਜ਼ਾ ਕਰਨ ‘ਤੇ ਹਰਿਆਣਾ ਪੁਲਿਸ ਵੱਲੋਂ ਧਾਰਾ 392, 427, 342, 447 ਤੇ ਹੋਰ ਅਪਰਾਧਕ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਾਮਧਾਰੀ ਆਗੂ ਨਵਤੇਜ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਤਜਿੰਦਰ ਸਿੰਘ (ਚੰਡੀਗੜ੍ਹ) ਤੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਾਮਧਾਰੀ ਪੰਥ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨਾਮਧਾਰੀ ਗੁਰੂ ਖ਼ਿਲਾਫ਼ ਅਪਰਾਧਕ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੋਵੇ।