ਬੈਲਜੀਅਮ (ਪਰਗਟ ਸਿੰਘ ਜੋਧਪੁਰੀ)
ਪ੍ਰਵਾਸੀ ਭਾਰਤੀ ਹਰ ਸਾਹ ਆਪਣੀ ਜਨਮਭੂਮੀ ਦੀ ਖ਼ੈਰ ਮੰਗਦੇ ਹਨ। ਆਪਣੇ ਦੁੱਖ ਲੁਕੋ ਕੇ, ਸੁੱਖ ਦੀ ਘੜੀ ਵਿੱਚ ਵੀ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ। ਇਹਨੀਂ ਦਿਨੀਂ ਬੇਸ਼ੱਕ ਪ੍ਰਵਾਸੀ ਪੰਜਾਬੀਆਂ ਨੂੰ ਕੋਰੋਨਾਵਾਇਰਸ ਕਰਕੇ ਬੇਹੱਦ ਘਟੀਆ ਪੱਧਰ ਦੀ ਬਿਆਨਬਾਜ਼ੀ, ਜੁਮਲੇ, ਨਿਹੋਰਿਆਂ ਦਾ ਸਾਹਮਣਾ ਕਰਨਾ ਪਿਆ ਪਰ ਬੈਲਜੀਅਮ ਵਸਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੌਂ ਦੇ ਜੰਮਪਲ ਮਨਪ੍ਰੀਤ ਸਿੰਘ ਮੰਨਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਪਿੰਡ ‘ਚ ਚਲਦੇ ਲੰਗਰ ‘ਚ 31000 ਦੀ ਸਹਾਇਤਾ ਰਾਸ਼ੀ ਦੇ ਮਨਾਈ। ਮਨਪ੍ਰੀਤ ਸਿੰਘ ਮੰਨਾ ਦੇ ਇਸ ਉੱਦਮ ਦੀ ਇਲਾਕੇ ਵਿੱਚ ਭਰਪੂਰ ਚਰਚਾ ਹੋ ਰਹੀ ਹੈ।