8.9 C
United Kingdom
Saturday, April 19, 2025

More

    ਵਿਸ਼ਵ ਕੋਰੋਨਾ ਅਪਡੇਟ (4.04.2020)

    ਅਮਰੀਕਾ (ਨੀਟਾ ਮਾਛੀਕੇ, ਕੁਲਵੰਤ ਧਾਲੀਆਂ)
    ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 11,69,552 ਹੋ ਗਈ ਹੈ ਅਤੇ ਘੱਟੋ-ਘੱਟ 62,735 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਜਿੱਥੇ ਪੀੜਤਾਂ ਦੀ ਗਿਣਤੀ 3 ਲੱਖ ਤੋਂ ਉੱਪਰ ਹੋ ਗਈ ਹੈ। ਉੱਥੇ ਹੀ ਇਟਲੀ ਅਤੇ ਸਪੇਨ ਵਿਚ ਵੀ ਪੀੜਤਾਂ ਦੀ ਗਿਣਤੀ ਸਵਾ ਲੱਖ ਤੋਂ ਵੱਧ ਹੋ ਚੁੱਕੀ ਹੈ। ਜਰਮਨੀ ਵਿਚ ਪੀੜਤਾਂ ਦੀ ਗਿਣਤੀ 92,150 ਹੈ, ਜਦੋਂ ਕਿ ਕੋਰੋਨਾ ਵਾਇਰਸ ਦਾ ਕੇਂਦਰ ਮੰਨੇ ਜਾਣ ਵਾਲੇ ਚੀਨ ਵਿਚ ਪੀੜਤਾਂ ਦੀ ਗਿਣਤੀ 81,639 ਹੈ।
    USA ਤੇ ਇਸ ਦਾ ਸ਼ਹਿਰ ਨਿਊਯਾਰਕ
    ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤੱਕ 8,141 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ ਕਿ 300,106 ਤੇ ਪੁੱਜ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਸੂਬਾ ਹੈ ਅਤੇ ਇਸ ਦੀ ਨਿਊਯਾਰਕ ਸਟੇਟ ਵਿਚ ਹੁਣ ਤੱਕ 3565 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਵਾਸ਼ਿੰਗਟਨ ਵਿਚ 201 ਮੌਤਾਂ ਹੋ ਚੁੱਕੀਆਂ ਹਨ। ਕੈਲੇਫੋਰਨੀਆ ਵਿੱਚ 12,639 ਲੋਕਾਂ ਕਰੋਨਾਂ ਤੋਂ ਪੀੜਤ ਹਨ ਅਤੇ 285 ਲੋਕ ਮੌਤ ਦੇ ਮੂੰਹ ਜਾ ਪਏ ਹਨ।
    ਸਪੇਨ, ਜਰਮਨੀ
    ਸਪੇਨ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 1,24,736 ਹੋ ਗਈ ਹੈ ਅਤੇ 11,744 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ,ਜਰਮਨੀ ਵਿਚ ਮ੍ਰਿਤਕਾਂ ਦੀ ਗਿਣਤੀ 1,330 ਲੋਕਾਂ ‘ਤੇ ਪਹੁੰਚ ਗਈ ਹੈ ਅਤੇ ਤਕਰੀਬਨ 92,150 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਰਮਨੀ ਵਿਚ 24,575 ਲੋਕਾਂ ਦੀ ਸਿਹਤ ‘ਚ ਸੁਧਾਰ ਹੋਣ ‘ਤੇ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।  
    ਇਟਲੀ, ਫਰਾਂਸ
    ਇਟਲੀ ਵਿਚ ਹੁਣ ਮੌਤਾਂ ਦੀ ਗਿਣਤੀ 15,362 ਹੋ ਗਈ ਹੈ। ਇੱਥੇ ਪੀੜਤਾਂ ਦੀ ਗਿਣਤੀ 1,24,632 ਦਰਜ ਕੀਤੀ ਗਈ ਹੈ। ਓਧਰ, ਫਰਾਂਸ ਵਿਚ 6,507 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ ਕੋਰੋਨਾ ਵਾਇਰਸ ਦੇ ਹੁਣ ਤੱਕ 82,165 ਮਾਮਲੇ ਦਰਜ ਕੀਤੇ ਹਨ, ਜਿਸ ਵਿਚੋਂ 14,135 ਲੋਕਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਟਲੀ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਲੋਂਬਾਰਡੀ ਹੈ।
    ਯੂ ਕੇ
    ਰਿਟੇਨ ਵਿਚ ਕੋਰੋਨਾਵਾਇਰਸ ਦੀ ਰਫਤਾਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਬ੍ਰਿਟੇਨ ਵਿਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਕਾਰਨ 708 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵਧ ਕੇ 42 ਹਜ਼ਾਰ ਨੇੜੇ ਪਹੁੰਚ ਗਏ ਹਨ। ਅਤੇ ਕੁਲ ਮੌਤਾਂ 4,313 ਹੋਈਆ ਹਨ।
    ਚੀਨ, ਪਾਕਿਸਤਾਨ
    ਕੋਰੋਨਾ ਵਾਇਰਸ ਦੀ ਸ਼ੁਰੂਆਤ ਜਿਸ ਚੀਨ ਤੋਂ ਹੋਈ, ਉੱਥੇ ਇਸ ਵਕਤ ਮੌਤਾਂ ਦੀ ਗਿਣਤੀ 3,326 ਦੱਸੀ ਜਾ ਰਹੀ ਹੈ, ਜਦੋਂ ਕਿ ਮਾਹਰਾਂ ਨੂੰ ਇਸ ‘ਤੇ ਖਦਸ਼ਾ ਹੈ। ਪਿਛਲੇ ਸਾਲ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ। ਇੱਥੇ ਪੀੜਤਾਂ ਦੀ ਗਿਣਤੀ 82,511 ਹੋ ਚੁੱਕੀ ਹੈ। ਉੱਥੇ ਹੀ, ਪਾਕਿਸਤਾਨ ਵਿਚ 41 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2,748 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਪਾਕਿਸਤਾਨੀ ਪੰਜਾਬ ਇਸ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਦੂਜੇ ਨੰਬਰ ‘ਤੇ ਸਿੰਧ ਹੈ।
    ਆਸਟ੍ਰੇਲੀਆ, ਕੈਨੇਡਾ
    ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਥੇ 5,550 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਇੱਥੇ ਲੋਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਥਾਂ ਪਾਰਟੀਆਂ ਆਦਿ ਕੀਤੀਆਂ, ਜਿਸ ਕਾਰਨ ਇੱਥੇ ਵਾਇਰਸ ਦੇ ਮਾਮਲੇ ਵੱਧ ਗਏ। ਸਭ ਤੋਂ ਵੱਧ ਨਿਊ ਸਾਊਥ ਵੇਲਜ਼ ਸੂਬਾ ਪ੍ਰਭਾਵਿਤ ਹੋਇਆ ਹੈ, ਜਿੱਥੇ 12 ਮੌਤਾਂ ਹੋਈਆਂ ਹਨ। ਕੈਨੇਡਾ ਵਿਚ ਕੋਰੋਨਾ ਦੇ 12,924 ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਹੁਣ ਤੱਕ 214 ਲੋਕਾਂ ਦੀ ਮੌਤ ਹੋ ਚੁੱਕੀ ਹੈ। 75 ਦੇ ਕਰੀਬ ਮੌਤਾਂ ਇਕੱਲੇ ਓਂਟਾਰੀਓ ਵਿਚ ਦਰਜ ਹੋਈਆਂ ਹਨ।
    ਪੰਜਾਬ

    ਹੁਣ ਤਕ ਕੋਰੋਨਾ ਦੇ 65 ਮਰੀਜ਼ ਆਏ ਸਾਹਮਣੇ
    ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰਨਾਕ ਪ੍ਰਭਾਵ ਨੂੰ ਰੋਕਣ ਲਈ ਜਿੱਥੇ ਪੂਰਾ ਭਾਰਤ 21 ਦਿਨਾਂ ਲਈ ਲਾਕ ਡਾਊਨ ਹੈ, ਉਥੇ ਹੀ ਪੰਜਾਬ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 65 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਇਸ ਨਾਲ 6 ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿਚ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 3082 ਤਕ ਪੁੱਜ ਗਈ ਹੈ ਅਤੇ ਹੁਣ ਤਕ 86 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 150 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਮਿਲ ਚੁੱਕੀ ਹੈ।
    ਸਾਇੰਸਦਾਨ ਦਵਾਈ ਲੱਭਣ ਦੇ ਨੇੜੇ
    ਪੂਰੀ ਦੁਨੀਆ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਝੇਲ ਰਹੀ ਹੈ। ਹੁਣ ਤਕ 11 ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ 61 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਿਹਾਜਾ ਅਜੇ ਇਸ ਦਾ ਨਾ ਕੋਈ ਟੀਕਾ ਹੈ ਅਤੇ ਨਾ ਹੀ ਕੋਈ ਖਾਸ ਇਲਾਜ਼। ਦੁਨੀਆਭਰ ‘ਚ ਇਸ ਦੇ ਇਲਾਜ਼ ਅਤੇ ਵੈਕਸੀਨ ਲਈ ਵਿਗਿਆਨਕੀ ਰਿਸਰਚ ‘ਚ ਲੱਗੇ ਹੋਏ ਹਨ। ਹੁਣ ਉਮੀਦ ਦੀ ਇਕ ਕਿਰਣ ਚਮਕਦੀ ਨਜ਼ਰ ਆ ਰਹੀ ਹੈ। ਦਰਅਸਲ ਅਮਰੀਕਾ, ਆਸਟਰੇਲੀਆ, ਚੀਨ ਦੇ ਵਿਗਿਆਨਕ ਇਹ ਇਲਾਜ਼ ਲੱਭਣ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਨ।ਉਮੀਦ ਕਰਦੇ ਹਾਂ ਕਿ ਸ਼ਾਇਦ ਆਉਣ ਵਾਲੇ ਦਿਨਾਂ ‘ਚ ਇਸਦੀ ਦਵਾਈ ਉਪਲਭਦ ਹੋ ਸਕੇ।
    ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!