ਮੋਗਾ (ਮਿੰਟੂ ਖੁਰਮੀ)

ਕਰੋਨਾਵਾਇਰਸ ਦੀ ਤੋਂ ਬਚਾਅ ਦੇ ਲਈ ਅੱਜ ਪਿੰਡ ਹਿੰਮਤਪੁਰਾ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪ੍ਸ਼ਾਸਨ ਵੱਲੋਂ ਗ੍ਰਾਮ ਪੰਚਾਇਤ ਹਿੰਮਤਪੁਰਾ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ D.S.P ਮਨਜੀਤ ਸਿੰਘ ਢੇਸੀ, S.H.O ਜਸਵੰਤ ਸਿੰਘ, A.S.I ਰਾਮ ਲੁਬਾਇਆ, B.D.P.O ਕਿਰਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਗੱਲਬਾਤ ਦੌਰਾਨ D.S.P ਸਾਹਿਬ ਨੇ ਪਿੰਡ ਦੀ ਪੰਚਾਇਤ ਨੂੰ ਹਦਾਇਤਾਂ ਦਿੱਤੀਆਂ ਕਿ ਪਿੰਡ ਹਿੰਮਤਪੁਰੇ ਦੇ ਆਉਣ ਜਾਣ ਵਾਲੇ ਸਾਰੇ ਰਾਸਤੇ ਸੀਲ ਕਰ ਦਿੱਤੇ ਜਾਣ। ਇਸ ਵਿੱਚ ਮਹਿਕਮਾ ਪੂਰਨ ਤੌਰ ਤੇ ਪੰਚਾਇਤ ਦਾ ਸਾਥ ਦੇਵੇਗਾ।
ਇਸ ਮੌਕੇ ਪਿੰਡ ਹਿੰਮਤਪੁਰਾ ਦੇ ਸਾਰੇ ਗੁਰਦੁਆਰੇ ਸਾਹਿਬ ਦੇ ਗ੍ੰਥੀ ਸਿੰਘ ਜੀ ਅਤੇ ਬਾਬਾ ਅਜੀਤ ਸਿੰਘ ਜੀ ਸਰਪ੍ਰਸਤ ਗੁਰਦੁਆਰਾ ਮਲੵੋ ਸਹੀਦ ਸਾਹਿਬ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।
ਇਸ ਤੋ ਇਲਾਵਾ ਲਛਮਣ ਸਿੰਘ ਚੇਅਪਰਸਨ ਨਿਹਾਲ ਸਿੰਘ ਵਾਲਾ ਅਤੇ ਪਿੰਡ ਦੀ ਸਾਰੀ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣ ਹਾਜਿਰ ਸਨ।
