2 C
United Kingdom
Saturday, March 7, 2026

More

    ਕੋਰੋਨਾ ਕਹਿਰ- ਕੇਂਦਰ ਸਰਕਾਰ ਨੇ ਤੁਰੰਤ 500 ਰੇਲਵੇ ਕੋਚ ਦਿੱਲੀ ਨੂੰ ਦੇਣ ਦਾ ਫ਼ੈਸਲਾ ਲਿਆ : ਅਮਿਤ ਸ਼ਾਹ


    ਨਵੀਂ ਦਿੱਲ਼ੀ (ਪੰਜ ਦਰਿਆ ਬਿਊਰੋ)

    ਦਿੱਲੀ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਸਬੰਧੀ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ‘ਚ ਹਾਈ ਲੈਵਲ ਮੀਟਿੰਗ ਕੀਤੀ। ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਦੇ ਸੀਐੱਮ ਕੇਜਰੀਵਾਲ ਤੇ ਐੱਲਜੀ ਅਨਿਲ ਬੈਜ ਆਦਿ ਸ਼ਾਮਲ ਹਨ। ਇਨ੍ਹਾਂ ਆਗੂਆਂ ਨਾਲ ਡਿਪਟੀ ਸੀਐੱਮ ਮਨੀਸ਼ ਸਿਸੋਦੀਆ, ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਸਮੇਤ ਕਈ ਵੱਡੇ ਅਧਿਕਾਰੀ ਵੀ ਮੀਟਿੰਗ ‘ਚ ਮੌਜੂਦ ਹਨ।

    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਦੱਸਿਆ ਕਿ ਮੀਟਿੰਗ ‘ਚ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ। ਦਿੱਲੀ ‘ਚ ਕੋਰੋਨਾ ਤੋਂ ਸੰਕ੍ਰਮਿਤ ਮਰੀਜ਼ਾਂ ਲਈ ਬੈੱਡ ਦੀ ਕਮੀ ਨੂੰ ਦੇਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਤੁਰੰਤ 500 ਰੇਲਵੇ ਕੋਚ ਦਿੱਲੀ ਨੂੰ ਦੇਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਰੇਲਵੇ ਕੋਚ ਨਾਲ ਨਾ ਸਿਰਫ਼ ਦਿੱਲੀ ‘ਚ 8000 ਬੈੱਡ ਵਧਣਗੇ ਬਲਕਿ ਇਹ ਕੋਚ ਕੋਰੋਨਾ ਸੰਕ੍ਰਮਣ ਨਾਲ ਲੜਨ ਲਈ ਸਾਰੀਆਂ ਸੁਵਿਧਾਵਾਂ ਤੋਂ ਲੈਸ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!