ਇਸਲਾਮਾਬਾਦ (ਪੰਜ ਦਰਿਆ ਬਿਊਰੋ)
ਪਾਕਿਸਤਾਨ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਇਕ ਦਿਨ ‘ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 6,825 ਨਵੇਂ ਮਾਮਲੇ ਸਾਹਮਣੇ ਆਏ ਤੇ 80 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਸਿਹਤ ਮੰਤਰਾਲਾ ਇਸ ਦੀ ਜਾਣਕਾਰੀ ਦਿੱਤੀ ਹੈ। ਦੋ ਸਭ ਤੋਂ ਵੱਡੇ ਸੂਬੇ ਪੰਜਾਬ ਤੇ ਸਿੰਧ ਦੇ ਰੋਗੀਆਂ ਦੀ ਗਿਣਤੀ 50,000 ਨੂੰ ਪਾਰ ਕਰ ਗਈ ਹੈ। ਦੇਸ਼ ‘ਚ ਹੁਣ ਤਕ 1,39,230 ਮਾਮਲੇ ਸਾਹਮਣੇ ਆ ਗਏ ਹਨ ਤੇ 2,632 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤਕ 51,735 ਠੀਕ ਹੋ ਗਏ ਹਨ।
ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ ‘ਚ ਹੁਣ ਤਕ 52,601 ਮਾਮਲੇ ਸਾਹਮਣੇ ਆ ਗਏ ਹਨ। ਇਸ ਤੋਂ ਇਲਾਵਾ ਸਿੰਘ ‘ਚ 51,518, ਖੈਬਰ ਪਖਤੂਨਖਵਾਂ ‘ਚ 17,450, ਬਲੂਚਿਸਤਾਨ ‘ਚ 8,028, ਇਸਲਾਮਾਬਾਦ ‘ਚ 7,943, ਗਿਲਗਿਤ ਬਾਲਟੀਸਤਾਨ ‘ਚ 1,095 ਤੇ ਗੁਲਾਮ ਕਸ਼ਮੀਰ ‘ਚ 604 ਮਾਮਲੇ ਸਾਹਮਣੇ ਆ ਗਏ ਹਨ।