9.6 C
United Kingdom
Saturday, March 7, 2026

More

    ਆਨਲਾਈਨ ਅੰਤਰਰਾਸ਼ਟਰੀ ਕੋਰੋਨਾ ਸੰਵਾਦ ਅਤੇ ਕਵੀ ਦਰਬਾਰ ਦਾ ਪਹਿਲਾ ਭਾਗ ਸਫਲਤਾਪੂਰਵਕ ਸੰਪੰਨ

    ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐਨ ਕਾਲਜ ਲੁਧਿਆਣਾ ਵੱਲੋਂ ਕੋਰੋਨਾ ਦੇ ਸੰਦਰਭ ਵਿੱਚ ਕੀਤਾ ਸੀ ਆਯੋਜਨ
    ਇਟਲੀ (ਸਿੱਕੀ ਝੱਜੀ ਪਿੰਡ ਵਾਲਾ)

    ਦੁਨੀਆ ਭਰ ਵਿੱਚ ਕੋਰੋਨਾ ਦੀ ਮਹਾਮਾਰੀ ਕਾਰਨ ਇੱਕ ਭਿਆਨਕ ਦਹਿਸ਼ਤ ਨੇ ਲੋਕਾਂ ਦਾ ਦਿਨ ਰਾਤ ਦਾ ਚੈਨ ਨਾਲ ਉੱਠਣਾ ਬੈਠਣਾ, ਖਾਣਾ ਪੀਣਾ, ਸੌਣਾ ਜਾਗਣਾ ਸਭ ਕੁਝ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਸੇ ਗੱਲ ਨੂੰ ਮੱੁਖ ਰੱਖ ਕੇ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐਨ ਕਾਲਜ ਲੁਧਿਆਣਾ ਵੱਲੋਂ ਕੋਰੋਨਾ ਦੇ ਸੰਦਰਭ ਵਿੱਚ ਆਨਲਾਈਨ ਅੰਤਰਰਾਸ਼ਟਰੀ ਕੋਰੋਨਾ ਸੰਵਾਦ ਅਤੇ ਕਵੀ ਦਰਬਾਰ ਦਾ ਪਹਿਲਾ ਭਾਗ ਕਰਵਾਇਆ ਗਿਆ ਜੋ ਸਫਲਤਾਪੂਰਵਕ ਸੰਪੰਨ ਹੋਇਆ ਹੈ। ਇਸ ਪਹਿਲੇ ਦਿਨ ਦੇ ਢਾਈ ਘੰਟੇ ਚੱਲੇ ਸਮਾਗਮ ਦੀ ਸ਼ੁਰੂਆਤ ਡਾ: ਐਸ ਪੀ ਸਿੰਘ (ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੱਲੋਂ ਕੀਤੀ ਗਈ। ਜਿਸਦੇ ਬਾਅਦ ਡਾ: ਰਜਿੰਦਰਪਾਲ ਬਰਾੜ (ਪੰਜਾਬ ਯੂਨੀਵਰਸਿਟੀ ਪਟਿਆਲਾ) ਅਤੇ ਸੁੱਖੀ ਬਾਠ (ਸਰਪ੍ਰਸਤ ਪੰਜਾਬ ਭਵਨ ਸਰੀ ਕੈਨੇਡਾ) ਵੱਲੋਂ ਕੋਰੋਨਾ ਦੇ ਸੰਬੰਧ ਵਿੱਚ ਭੂਤ, ਭਵਿੱਖ ਤੇ ਵਰਤਮਾਨ ਵਿੱਚ ਇਸਦੇ ਪੈਣ ਵਾਲੇ ਪ੍ਰਭਾਵਾਂ ਉੱਪਰ ਬਹੁਤ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਕੀਤੀ ਅਤੇ ਸੰਚਾਲਨ ਬਹੁਪੱਖੀ ਸ਼ਖਸ਼ੀਅਤ ਗੁਰਭਜਨ ਗਿੱਲ ਨੇ ਕੀਤਾ। ਵਿਸ਼ਵ ਭਰ ਵਿੱਚੋਂ ਭਾਗ ਲੈਣ ਵਾਲੇ ਕਵੀਆਂ ਵਿੱਚ ਰਜਿੰਦਰਜੀਤ, ਅਜ਼ੀਮ ਸ਼ੇਖਰ, ਅਮਰ ਜਿਉਤੀ (ਇੰਗਲੈਂਡ), ਦਲਜਿੰਦਰ ਰਹਿਲ (ਇਟਲੀ), ਪ੍ਰੋ ਸ਼ਰਨਜੀਤ ਕੌਰ (ਪੰਜਾਬ), ਸੁਰਿੰਦਰ ਸਿਦਕ (ਆਸਟ੍ਰੇਲੀਆ), ਪਰਮਿਦਰ ਸੋਢੀ (ਜਪਾਨ) ਨਕਸ਼ਦੀਪ (ਕੈਨੇਡਾ), ਕੇਹਰ ਸ਼ਰੀਫ਼, ਸ਼ਾਕਿਰ ਅਲੀ ਅਮਜਦ (ਜਰਮਨੀ) ਅਤੇ ਡਾ ਮਨੀਸ਼ ਦਿੱਲੀ ਤੋਂ ਸ਼ਾਮਿਲ ਹੋਏ। ਤਕਨੀਕੀ ਸਹਿਯੋਗੀਆਂ ਵਿੱਚ ਮੈਡਮ ਆਸ਼ਾ ਰਾਣੀ ਅਤੇ ਡਾ ਤਜਿੰਦਰ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ਵਿੱਚ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਿ੍ਰੰਸੀਪਲ ਅਰਵਿੰਦਰ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਸਭ ਦਾ ਧੰਨਵਾਦ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!