ਚੰਡੀਗੜ੍ਹ (ਰਾਜਿੰਦਰ ਭਦੌੜੀਆ)
ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ ਹੁਣ 15 ਜੂਨ ਦਿਨ ਸੋਮਵਾਰ ਨੂੰ ਸੈਕਟਰ 15 ਵਿਖੇ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਿਵਾਸ ਸਥਾਨ ਤੇ ਦਿਨ ਦੇ 11 ਵਜੇ ਹੋਵੇਗੀ । ਇਹ ਜਾਣਕਾਰੀ ਪ੍ਰੈਸ ਨੂੰ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ , ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਅਤੇ ਸ੍ਰੌਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ ਹਰਸੁਖਿੰਦਰ ਸਿੰਘ ਬੱਬੀ ਬਾਦਲ ਨੇ ਦਿੱਤੀ ਉਹਨਾ ਕਿਹਾ ਕਿ ਪਹਿਲਾ ਇਹ ਮੀਟਿੰਗ 13 ਜੂਨ ਨੂੰ ਹੋਣੀ ਸੀ ਪਰ ਪੰਜਾਬ ਸਰਕਾਰ ਵੱਲੋ ਦੋ ਦਿਨ ਲੋਕਡਾਊਨ ਲਗਾਏ ਜਾਣ ਕਰਕੇ ਇਸ ਮੀਟਿੰਗ ਨੂੰ ਅੱਗੇ ਪਾਇਆ ਗਿਆ ਹੈ । ਟਕਸਾਲੀ ਅਕਾਲੀ ਨੇਤਾਵਾਂ ਨੇ ਕੇਦਰ ਸਰਕਾਰ ਵੱਲੋ ਕਿਸਾਨਾ ਨਾਲ ਕੀਤੀ ਜਾ ਰਹੀ ਭਾਰੀ ਵਿਤਕਰੇਬਾਜੀ ਸਬੰਧੀ ਵੀ ਠੋਸ ਨੀਤੀ ਦਾ ਐਲਾਨ ਕੀਤਾ ਜਾਵੇਗਾ ।