ਟੋਰਾਂਟੋ (ਬਲਜਿੰਦਰ ਸੇਖਾ)
ਕਨੇਡਾ ਦੇ ਮੀਡੀਆ ਦੀ ਉੱਘੀ ਸ਼ਖ਼ਸੀਅਤ (yahoo) ਰੇਡੀਓ ਵਾਲੇ ਸੁਖਬੀਰ ਸਿੱਧੂ ਨਹੀਂ ਰਹੇ। ਉਹਨਾਂ ਦੇ ਹੋਸਟ ਮਿੱਤਰ ਕੁਲਦੀਪ ਦੀਪਕ ਦੇ ਦੱਸਣ ਅਨੁਸਾਰ ਸਵੇਰੇ ਸੁੱਤੇ ਪਏ ਹੀ ਉਹਨਾਂ ਦਾ ਦਿਹਾਂਤ ਹੋ ਗਿਆ। ਬਠਿੰਡਾ ਜਿਲੇ ਨਾਲ ਸਬੰਧਤ ਸੁਖਬੀਰ ਸਿੱਧੂ ਲੰਮਾ ਸਮਾਂ ਟੋਰਾਟੋ ਦੇ ਚੈਨਲ 1320 ਦੇ ਨਾਮਵਾਰ ਹੋਸਟ ਰਹੇ। ਅਸੀ ਇਸ ਮੌਕੇ ਸਿੱਧੂ ਪਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ।