ਚਾਹੁੰਦਾ ਹਾਂ
ਦਿਲ ਦੀ ਆਵਾਜ਼ ਸੁਣਨਾ
ਪਰ, ਮਜ਼ਬੂਰ ਹਾਂ, ਕਿ
ਫਰਜ਼ ਮੂਹਰੇ ਆ ਜਾਂਦੇ ਹਰ ਵਾਰ।
ਇਸੇ ਕਸ਼ਮਕਸ਼ ਵਿੱਚ
ਹੁਣ ਤੱਕ ਲੰਘ ਗਈ ਜ਼ਿੰਦਗੀ
ਫਰਜ਼ਾਂ ਨੂੰ ਕਰਦਿਆਂ ਤਰਤੀਬਵਾਰ।
ਨੀਂਦ ਤੋਂ ਜਾਗਦਿਆਂ ਹੀ
ਘੇਰ ਲੈਂਦੀਆਂ ਹਕੀਕਤਾਂ ਮੈਨੂੰ
ਫਿਰ , ਘਰੋਂ ਤੁਰਦਿਆਂ ਹੀ
ਸੁਫਨਿਆਂ ਤੋਂ ਉਲਟ
ਲਗਦੈ ਸਾਰਾ ਸੰਸਾਰ।
ਰੋਜ਼ਾਨਾ ਦੀ ਜੋੜ ਤੋੜ
ਸਹੂਲਤਾਂ ਇਕੱਠੀਆਂ ਕਰਨ ਦੀ ਦੌੜ
ਜ਼ਿੰਦਗੀ ਦੇ
ਅਚਨਚੇਤ ਪੈਂਦੇ ਮੋੜ
ਤੀਲਾ ਤੀਲਾ ਕਰਕੇ
ਪਰਖਦੇ, ਮੇਰਾ ਤੇਰੇ ਤੇ ਇਤਬਾਰ।
ਚਾਹੁੰਦਾ ਹਾਂ
ਦਿਲ ਦੀ ਆਵਾਜ਼ ਸੁਣਨਾ
ਪਰ, ਮਜ਼ਬੂਰ ਹਾਂ, ਕਿ
“ਅਮਨ” ਦੇ ਮੂਹਰੇ
ਫਰਜ਼ ਆ ਜਾਂਦੇ ਹਰ ਵਾਰ।
ਇਹ ਫਰਜ਼ ਆ ਜਾਂਦੇ ਹਰ ਵਾਰ।
ਅਮਨਪ੍ਰੀਤ ਸਿੰਘ , ਮੋਰਿੰਡਾ
6280932905