ਮੋਗਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਤਹਿਸੀਲ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਕਸਬਾ ਬਿਲਾਸਪੁਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਯੂ ਲਾਈਕ ਟੇਲਰ ਦੀ ਦੁਕਾਨ ਦੀ ਪਿਛਲੀ ਕੰਧ ਭੰਨ੍ਹ ਕੇ ਚੋਰੀ ਕਰਨ ਦੀ ਕੋਸ਼ਿਸ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸ਼ਮਸ਼ੇਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਬਿਲਾਸਪੁਰ ਨੇ ਚੌਕੀ ਬਿਲਾਸਪੁਰ ਵਿਖੇ ਦਿੱਤੀ ਸ਼ਿਕਾਇਤ ਪੱਤਰ ਰਾਹੀਂ ਦੱਸਿਆ ਕਿ ਉਹ ਬਿਲਾਸਪੁਰ ਬੱਸ ਸਟੈਂਡ ‘ਤੇ ਬਣੀਆਂ ਦੁਕਾਨਾਂ ਵਿੱਚ ਉਸ ਦੀ ਦੁਕਾਨ 7 ਨੰਬਰ ਦੁਕਾਨ ਹੈ ਜੋ ਕਿ “ਯੂ ਲਾਈਕ ਟੇਲਰਜ਼” ਦੇ ਨਾਮ ‘ਤੇ ਕੱਪੜੇ ਸਿਲਾਈ ਦਾ ਕੰਮ ਕਰਦਾ ਹੈ। ਇਹਨਾਂ ਦੁਕਾਨਾਂ ਵਿੱਚ ਪੰਚਾਇਤ ਸੰਮਤੀ ਦੀਆਂ ਹੋਰ ਵੀ ਦੁਕਾਨਾਂ ਹਨ। ਉਹਨਾਂ ਕਿਹਾ ਕਿ ਕਰੋਨਾ ਦੀ ਭਿਆਨਕ ਬਿਮਾਰੀ ਕਾਰਨ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਉਹਨਾਂ ਦੀ ਦੁਕਾਨ ਵੀ ਬੰਦ ਹੈ। ਉਹਨਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਵਾਪਰੀ ਘਟਨਾ ਬਾਰੇ ਨੇੜੇ ਦੇ ਲੋਕਾਂ ਤੋਂ ਪਤਾ ਲੱਗਾ ਤਾਂ ਉਹਨਾਂ ਨੇ ਪੰਚਾਇਤ ਮੈਂਬਰ ਜਸਵੀਰ ਸਿੰਘ ਜੱਸੀ ਨੂੰ ਦੱਸਿਆ। ਇਸ ਤੋਂ ਇਲਾਵਾ ਇਸ ਚੋਰੀ ਕਰਨ ਦੀ ਘਟਨਾ ਸੰਬੰਧੀ ਚੌਕੀ ਬਿਲਾਸਪੁਰ ਦੇ ਇੰਚਾਰਜ ਰਾਮ ਲੁਭਾਇਆ ਨੂੰ ਵੀ ਦੱਸਿਆ ਜਿੱਥੇ ਉਹਨਾਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਮੌਕਾ ਦੇਖਿਆ ਅਤੇ ਕਿਹਾ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਘਟਨਾ ਨੂੰ ਦੇਖਦਿਆਂ ਹੀ ਦੋਸ਼ੀਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਕੇ ਹੋਰ ਵੀ ਸਮਾਜ ਵਿਰੋਧੀ ਅਨਸਰ ਸਿਰ ਨਾ ਚੁੱਕਣ।
